ਅਰਮਾਨਦੀਪ ਨੇ 93 ਫ਼ੀਸਦੀ ਅੰਕ ਹਾਸਲ ਕੀਤੇ
ਵੈਸਟ ਪੁਆਇੰਟ ਸਕੂਲ ਕੋਟਕਪੂਰਾ ਦੇ ਹੋਣਹਾਰ ਵਿਦਿਆਰਥੀ 93 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਵਿਚ ਟਾਪਰ ਰਿਹਾ
Publish Date: Sat, 16 May 2026 03:46 PM (IST)
Updated Date: Sun, 17 May 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਵੈਸਟ ਪੁਆਇੰਟ ਸਕੂਲ ਕੋਟਕਪੂਰਾ ਦੇ ਹੋਣਹਾਰ ਵਿਦਿਆਰਥੀ ਅਰਮਾਨਦੀਪ ਸਿੰਘ ਪੁੱਤਰ ਰਘਬੀਰ ਸਿੰਘ ਬਰਾੜ ਵਾਸੀ ਪਿੰਡ ਬੀੜ ਸਿੱਖਾਂ ਵਾਲਾ ਨੇ ਬਾਰਵੀਂ ਜਮਾਤ ਕਮਰਸ ਗਰੁੱਪ ਦੇ ਸਾਲਾਨਾ ਨਤੀਜੇ ’ਚ 93 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਵਿਚ ਟਾਪਰ ਰਿਹਾ ਹੈ। ਦਿਲਚਸਪ ਪੱਖ ਇਹ ਵੀ ਹੈ ਕਿ ਉਸ ਨੇ ਮਾਤ ਭਾਸ਼ਾ ਪੰਜਾਬੀ ’ਚੋਂ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਸਕੂਲ ਦੇ ਵਿਦਿਆਰਥੀਆਂ ਅਨੀਸ਼ਕਾ, ਅਨੁਸ਼ਾ, ਦਿਵਜੋਤ, ਪੀਆ, ਪ੍ਰੀਸ਼ਾ, ਸੰਚਿਤਾ ਅਤੇ ਸੁਖਮਨ ਨੇ 90 ਫ਼ੀਸਦੀ ਤੋਂ ਵੱਧ ਅੰਕ ਲਏ ਹਨ। ਹਿੰਮਤ ਸਿੰਘ ਨਕੱਈ ਡਾਇਰੈਕਟਰ ਅਤੇ ਹਰਲੀਨ ਨਕੱਈ ਪ੍ਰਿੰਸੀਪਲ ਨੇ ਉਕਤ ਵਿਦਿਆਰਥੀਆਂ ਅਤੇ ਉਨਾਂ ਦਾ ਮਾਪਿਆਂ ਨੂੰ ਵਧਾਈ ਦਿੱਤੀ ਹੈ। ਉਨਾਂ ਕਿਹਾ ਕਿ ਇਹ ਸਭ ਵਿਦਿਆਰਥੀਆਂ ਅਤੇ ਉਨਾਂ ਦੇ ਅਧਿਪਾਪਕਾਂ ਵਲੋਂ ਕਰਵਾਈ ਗਈ ਸਖ਼ਤ ਮਿਹਨਤ ਦਾ ਨਤੀਜਾ ਹੈ।