ਸੁਪਰੀਮ ਕੌਨਵੈਂਟ ਦਾ ਵਿਦਿਆਰਥੀ ਨੈਸ਼ਨਲ ਸ਼ੂਟਿੰਗ ਬਾਲ 'ਚ ਪਹਿਲੇ ਸਥਾਨ 'ਤੇ ਰਿਹਾ
ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ 40ਵੀਆਂ ਨੈਸ਼ਨਲ ਖੇਡਾਂ ਵਿਚ ਸ਼ੂਟਿੰਗ ਬਾਲ ਸਬ ਜੂਨੀਅਰ ਲੜਕੇ 'ਚ ਹਿੱਸਾ ਲਿਆ ਤੇ ਪਹਿਲਾ ਸਥਾਨ ਪ੍ਰਰਾਪਤ ਕੀਤਾ।
Publish Date: Fri, 21 Oct 2022 04:46 PM (IST)
Updated Date: Fri, 21 Oct 2022 04:46 PM (IST)
ਨਿਰਮਲਜੀਤ ਸਿੰਘ ਧਾਲੀਵਾਲ, ਬਿਲਾਸਪੁਰ : ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ 40ਵੀਆਂ ਨੈਸ਼ਨਲ ਖੇਡਾਂ ਵਿਚ ਸ਼ੂਟਿੰਗ ਬਾਲ ਸਬ ਜੂਨੀਅਰ ਲੜਕੇ 'ਚ ਹਿੱਸਾ ਲਿਆ ਤੇ ਪਹਿਲਾ ਸਥਾਨ ਪ੍ਰਰਾਪਤ ਕੀਤਾ।
ਇਸ ਮੌਕੇ ਉਸ ਨੂੰ ਸ਼ੂਟਿੰਗ ਬਾਲ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਸਰਟੀਫਿਕਟ ਅਤੇ ਗੋਲਡ ਮੈਡਲ ਦਿੱਤਾ ਗਿਆ। ਅਰਸ਼ਦੀਪ ਸਿੰਘ ਨੂੰ ਸਕੂਲ ਪਹੁਚੰਣ 'ਤੇ ਸਕੂਲ ਦੇ ਪ੍ਰਬੰਧਕ ਕਮੇਟੀ ਪ੍ਰਧਾਨ ਚਰਨ ਸਿੰਘ, ਚੇਅਰਮੈਨ ਜੋਗਿੰਦਰ ਪ੍ਰਸ਼ਾਦ ਸ਼ਰਮਾ ਅਤੇ ਸਕੂਲ ਪਿੰ੍ਸੀਪਲ ਸੰਦੀਪ ਕੁਮਾਰ ਵੱਲੋਂ ਵਧਾਈ ਦਿੱਤੀ ਗਈ, ਜਿਸ ਵਿਚ ਵਿਦਿਆਰਥੀ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਿੰ੍ਸੀਪਲ ਨੇ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਲੈਣੀ ਚਾਹੀਦੀ ਹੈ। ਇਸ ਮੌਕੇ ਪਿੰ੍ਸੀਪਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਖੁਸ਼ੀ ਦੇ ਮੌਕੇ 'ਤੇ ਸਭ ਨੂੰ ਵਧਾਈ ਦਿੱਤੀ ਗਈ।