ਪੰਜਾਬੀ ਸਭਿਆਚਾਰ ਹਸਤ-ਦਸਤਕਾਰੀ ਦੀ ਸੰਭਾਲ ਵਿਸ਼ੇ ’ਤੇ ਗੋਸ਼ਟੀ
ਪੰਜਾਬੀ ਸਭਿਆਚਾਰ ਹਸਤ-ਦਸਤਕਾਰੀ ਦੀ ਸੰਭਾਲ ਵਿਸ਼ੇ ’ਤੇ ਗੋਸ਼ਟੀ ਦਾ ਆਯੋਜਨ
Publish Date: Sat, 28 Mar 2026 04:06 PM (IST)
Updated Date: Sat, 28 Mar 2026 04:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੰਬੀ : ਦਸ਼ਮੇਸ਼ ਵਿੱਦਿਅਕ ਕਾਲਜ ਲੜਕੀਆਂ ’ਚ ‘ਪੰਜਾਬੀ ਸਭਿਆਚਾਰ ਹਸਤ-ਦਸਤਕਾਰੀ’ ਦੀ ਸੰਭਾਲ ਤੇ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ’ਚ ਮੁੱਖ ਮਹਿਮਾਨ ਦੇ ਤੌਰ ਤੇ ਗੁਰਚਰਨ ਸਿੰਘ, ਜਨਰਲ ਸਕੱਤਰ ਜੀਜੀਐਸ ਸੰਸਥਾਵਾਂ, ਗਿੱਦੜਬਾਹਾਂ ਅਤੇ ਐਸਐਸ ਸੰਘਾ ਉਚੇਚੇ ਤੌਰ ’ਤੇ ਪੁੱਜੇ। ਡਾ. ਗੁਰਮੇਲ ਕੌਰ ਜੋਸ਼ੀ ਸੇਵਾਮੁਕਤ ਅਧਿਆਪਕਾ ਅਤੇ ਡਾ. ਕੰਵਲਪ੍ਰੀਤ ਕੌਰ, ਨਿਰਦੇਸ਼ਕ ਯੁਵਕ ਮਾਮਲੇ ਅਤੇ ਸਭਿਆਚਾਰ, ਗੁਰੂ ਕਾਸ਼ੀ ਯੂਨੀਵਰਸਿਟੀ ਮੁੱਖ ਵਕਤਾ ਦੇ ਤੌਰ ਤੇ ਸੱਦੇ ਗਏ। ਸੈਮੀਨਾਰ ਦੀ ਸ਼ੁਰੂਆਤ ਸ਼ਬਦ-ਗਾਇਨ ਅਤੇ ਜੋਤ ਜਗਾ ਕੇ ਕੀਤੀ ਗਈ। ਡਾ. ਸੰਘਾ ਨੇ ਮੁੱਖ ਮਹਿਮਾਨ, ਮੁੱਖ ਵਕਤਾਵਾਂ ਅਤੇ ਬਾਹਰੋਂ ਆਏ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ। ਡਾ. ਗੁਰਮੇਲ ਕੌਰ ਨੇ ਆਪਣੇ ਭਾਸ਼ਣ ’ਚ ‘ਪੰਜਾਬੀ ਸੱਭਿਆਚਾਰ ਹਸਤ-ਦਸਤਕਾਰੀ’ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬੀ ਸਭਿਆਚਾਰ ਹਸਤ-ਦਸਤਕਾਰੀ ਦੀਆਂ ਵੱਖ-ਵੱਖ ਵੰਨਗੀਆਂ ਦੀ ਸਾਰਥਕਤਾ ਬਾਰੇ ਦੱਸਿਆ। ਡਾ. ਕੰਵਲਪ੍ਰੀਤ ਕੌਰ ਨੇ ਆਪਣੇ ਭਾਸ਼ਣ ’ਚ ਪੰਪਰਾਗਤ ਪੰਜਾਬੀ ਹਸਤ-ਦਸਤਕਾਰੀ ਦੀ ਸੰਭਾਲ ਦੇ ਨਾਲ ਇਸ ਦੇ ਆਧੁਨਿਕ ਫੈਸ਼ਨ-ਟੈਕਨੌਲੋਜੀ ’ਚ ਵਰਤਨ ਦੇ ਢੰਗਾਂ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਬਾਰੇ ਦੱਸਿਆ। ਉਨ੍ਹਾਂ ਪੰਜਾਬੀ ਪੰਪਰਾਗਤ ਹਸਤ-ਦਸਤਕਾਰੀ ਨੂੰ ਆਧੁਨਿਕ ਬਜ਼ਾਰੀਕਰਨ ਨਾਲ ਜੋੜ ਕੇ ਰੁਜ਼ਗਾਰ ਅਤੇ ਕਮਾਈ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਡਾ. ਸਿਮਰਜੀਤ ਕੌਰ ਬਰਾੜ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ। ਉਨ੍ਹਾਂ ਖਾਸ ਤੌਰ ਤੇ ਗੋਸ਼ਟੀ ਦੇ ਪ੍ਰਬੰਧਕ ਉਂਕਾਰ ਸਿੰਘ ਚਹਿਲ ਅਤੇ ਲਖਬੀਰ ਸਿੰਘ ਢਿੱਲੋਂ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ। ਗੋਸ਼ਟੀ ਦੇ ਅੰਤ ’ਚ ਬਾਹਰੋਂ ਆਏ ਮੁੱਖ ਵਕਤਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਵਿਸ਼ੇ-ਮਾਹਿਰਾਂ ਨਾਲ ਸੁਆਲ-ਜੁਆਬ ਕੀਤੇ। ਇਸ ਮੌਕੇ ਦਸ਼ਮੇਸ਼ ਵਿੱਦਿਅਕ ਕਾਲਜ, ਬਾਦਲ ਅਤੇ ਦਸ਼ਮੇਸ਼ ਡਿਗਰੀ ਕਾਲਜ, ਬਾਦਲ ਦਾ ਸਮੂਹ ਸਟਾਫ ਹਾਜ਼ਿਰ ਸੀ। ਮੰਚ-ਸੰਚਾਲਨ ਦੀ ਜਿੰਮੇਵਾਰੀ ਪ੍ਰੋ. ਉਂਕਾਰ ਸਿੰਘ ਚਹਿਲ ਦੁਆਰਾ ਨਿਭਾਈ ਗਈ। ਵੱਖ-ਵੱਖ ਕਾਲਜਾਂ ਅਤੇ ਵਿੱਦਿਅਕ ਅਦਾਰਿਆਂ ਦੇ ਡੈਲੀਗੇਟਸ ਨੇ ਆਪਣੀ ਹਾਜ਼ਰੀ ਲਗਵਾਈ।