ਪੰਨੀਵਾਲਾ ਫੱਤਾ ਸਕੂਲ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਨਾਟਕ ਖੇਡਿਆ
ਪੰਨੀਵਾਲਾ ਫੱਤਾ ਸਕੂਲ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਨਾਟਕ ਖੇਡਿਆ
Publish Date: Tue, 28 Apr 2026 04:19 PM (IST)
Updated Date: Tue, 28 Apr 2026 04:22 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਉਂਦਿਆਂ ਹੋਇਆਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਪ੍ਰਭਾਵਸ਼ਾਲੀ ਨਾਟਕ ਖੇਡਿਆ ਗਿਆ। ਇਸ ਨਾਟਕ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਨਾਂ ਨੇ ਭਾਗ ਲੈ ਕੇ ਆਪਣੀ ਕਲਾ ਦੇ ਜੋਹਰ ਦਿਖਾਏ। ਇਸ ਨਾਟਕ ਨੂੰ ਵੇਖਣ ਲਈ ਵਿਦਿਆਰਥੀ ਮਾਪੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਹੋਏ। ਇਹ ਨਾਟਕ ਸਾਇੰਸ ਅਧਿਆਪਕਾ ਰਮਨਜੀਤ ਕੌਰ ਅਤੇ ਮਨਦੀਪ ਕੌਰ ਸਕੂਲ ਇੰਚਾਰਜ ਪ੍ਰਿੰਸੀਪਲ ਰਾਜੇਸ਼ ਫੁਟੇਲਾਦੀ ਅਗਵਾਈ ਹੇਠ ਤਿਆਰ ਕਰਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਰਮਨਜੀਤ ਕੌਰ ਅਤੇ ਮਨਦੀਪ ਕੌਰ ਸਾਇੰਸ ਅਧਿਆਪਕਾ ਉਹਨਾਂ ਨੇ ਦੱਸਿਆ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਤੇ ਉੱਚਾ ਸੁੱਚਾ ਜੀਵਨ ਜਾਚ ਸਿਖਾਉਣ ਲਈ ਵਿਦਿਆਰਥੀਆਂ ਨੂੰ ਇਹ ਨਾਟਕ ਤਿਆਰ ਕਰਵਾਇਆ ਗਿਆ ਹੈ। ਜਿਸ ਵਿੱਚ ਜਿੱਥੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਹੈ। ਉੱਥੇ ਦਰਸ਼ਕ ਬੱਚਿਆਂ ਨੇ ਵੀ ਇਸ ਨਾਟਕ ਦਾ ਖੂਬ ਆਨੰਦ ਮਾਣਿਆ ਹੈ। ਨਾਟਕ ਦੀ ਸਮਾਪਤੀ ਉਪਰੰਤ ਸਮੂਹ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਰਜੇਸ਼ ਫੁਟੇਲਾ ਅਤੇ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੇਅੰਤ ਕੌਰ, ਨਵ ਪਿੰਦਰਪਾਲ ਸਿੰਘ, ਰਮੇਸ਼ਰ ਕੁਮਾਰ, ਦੇਵੀ ਲਾਲ, ਬਲਦੇਵ ਸਿੰਘ ਸਾਹੀਵਾਲ, ਖਰੈਤੀ ਲਾਲ, ਕਿਕਰ ਸਿੰਘ ਖੋਖਰ, ਰਾਜਵੰਤ ਕੌਰ, ਸ਼ਾਈਨਾ ਢੀਂਗੜਾ, ਕੁਲਦੀਪ ਸਿੰਘ ਜੋਸਨ, ਸੰਦੀਪ ਸਿੰਘ ਮਾਨ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਹਰਪ੍ਰੀਤ ਕੌਰ, ਸ਼ੀਤਲ ਰਾਣੀ ਹਾਜ਼ਰ ਸਨ।