ਵਾਰਦਾਤ ਦੀ ਤਾਕ ’ਚ ਬੈਠਾ ਮੁਲਜ਼ਮ ਨਾਜਾਇਜ਼ ਪਿਸਤੌਲ ਸਮੇਤ ਕਾਬੂ
ਵਾਰਦਾਤ ਦੀ ਤਾਕ ’ਚ ਬੈਠੇ ਇੱਕ ਵਿਅਕਤੀ ਨੂੰ ਨਜਾਇਜ਼ ਪਿਸਟਲ ਸਮੇਤ ਕੀਤਾ ਕਾਬੂ
Publish Date: Mon, 16 Mar 2026 05:19 PM (IST)
Updated Date: Mon, 16 Mar 2026 05:22 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਨਮੀਤ ਸਿੰਘ ਢਿੱਲੋਂ ਐੱਸਪੀ (ਡੀ) ਤੇ ਰਸ਼ਪਾਲ ਸਿੰਘ ਡੀਐਸਪੀ ਦੀ ਨਿਗਰਾਨੀ ਹੇਠ ਇੰਸ. ਗੁਰਵਿੰਦਰ ਸਿੰਘ, ਇੰਚਾਰਜ ਸੀਆਈਏ ਸਟਾਫ ਤੇ ਪੁਲਿਸ ਪਾਰਟੀ ਵੱਲੋਂ ਵਾਰਦਾਤ ਦੀ ਤਾਕ ’ਚ ਬੈਠੇ ਇੱਕ ਵਿਅਕਤੀ ਨੂੰ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ। ਉਕਤ ਦੀ ਪਛਾਣ ਪਹਿਚਾਣ ਮਨਦੀਪ ਸਿੰਘ ਉਰਫ ਕ੍ਰਿਸ਼ਨ ਵਾਸੀ ਮਹਿਮਾ ਬਸਤੀ, ਭੁੱਲਰ ਕਲੋਨੀ, ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਪਾਸੋਂ ਨਾਜਾਇਜ਼ ਪਿਸਟਲ ਗਲੋਕ (ਆਸਟਰੀਆ) ਨੰਬਰ ਜੈਡਏਸੀ689 ਕੈਲੀਬਰ 9ਐਮਐਮ ਸਮੇਤ ਮੈਗਜ਼ੀਨ ਤੇ ਰੌਂਦ ਤੇ ਮੋਟਰਸਾਈਕਲ ਬਰਾਮਦ ਹੋਇਆ। ਇਸ ਸਬੰਧ ਵਿੱਚ ਮੁਕੱਦਮਾ ਨੰਬਰ 72 ਮਿਤੀ 15.03.2026 ਅਧੀਨ ਧਾਰਾ 25-27/54/59 ਅਸਲਾ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤਾ ਗਿਆ ਹੈ।