ਨੇਚਰ ਪਾਰਕ ਵਿਖੇ ਲਿਖਾਰੀ ਸਭਾ ਦੀ ਹੋਈ ਮੀਟਿੰਗ
ਲਿਖਾਰੀ ਸਭਾ ਮੋਗਾ ਦੀ ਮਾਸਿਕ
Publish Date: Sun, 10 May 2026 03:28 PM (IST)
Updated Date: Mon, 11 May 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਲਿਖਾਰੀ ਸਭਾ ਮੋਗਾ ਦੀ ਮਾਸਿਕ ਮੀਟਿੰਗ ਨੇਚਰ ਪਾਰਕ ਮੋਗਾ ਡਾ ਹਰਨੇਕ ਸਿੰਘ ਰੋਡੇ ਦੀ ਪ੍ਰਧਾਨਗੀ ਹੇਠ ਹੋਈ। ਲਿਖਾਰੀ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਉਂਕੇ ਵੱਲੋਂ ਸਮਾਂ ਪੂਰਾ ਹੋ ਜਾਣ ਕਰਕੇ ਪੁਰਾਣੀ ਸਭਾ ਨੂੰ ਭੰਗ ਕਰਦਿਆਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਨਵੀਂ ਕਮੇਟੀ ਦੀ ਚੋਣ ਲਈ ਨਿਰਦੇਸ਼ ਦਿੱਤੇ ਸਨ। ਸਭਾ ਦੇ ਮੈਂਬਰ ਗੁਰਨਾਮ ਸਿੰਘ ਗਾਮਾ ਦੀ ਪਤਨੀ ਅਤੇ ਉਘੇ ਗੀਤਕਾਰ ਪਾਲੀ ਦੇਤਵਾਲੀਆ ਦੇ ਜਵਾਨ ਪੁੱਤਰ ਦੀ ਮੌਤ ਹੋ ਜਾਣ ਤੇ ਵੀ ਸ਼ੋਕ ਮਤਾ ਪਾਸ ਕੀਤਾ ਗਿਆ ਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਦਾ ਕੋਰਮ ਪੂਰਾ ਨਾ ਹੋ ਹੋਣ ਕਰਕੇ ਅਤੇ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਊਂਕੇ ਵਿਦੇਸ਼ ਵਿਚ ਅਤੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਚੂਹੜਚੱਕ ਦਾ ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ਵਿਚ ਹਾਜ਼ਰ ਨਾ ਹੋਣ ਕਾਰਨ ਨਵੀਂ ਸਭਾ ਦੀ ਚੋਣ ਸਥਗਿਤ ਕੀਤੀ ਗਈ। ਹੁਣ ਨਵੀਂ ਲਿਖਾਰੀ ਸਭਾ ਦੇ ਅਹੁਦੇਦਾਰਾਂ ਦੀ ਚੋਣ 27 ਮਈ ਨੂੰ ਸਵੇਰੇ 10 ਵਜੇ ਨੇਚਰ ਪਾਰਕ ਮੋਗਾ ਵਿਖੇ ਕੀਤੀ ਜਾਵੇਗੀ। ਇਸ ਸਬੰਧੀ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ। ਅਗਰ ਕੋਈ ਮੈਂਬਰ ਕਿਸੇ ਵੀ ਕਾਰਨ ਕਰਕੇ 27 ਮਈ ਦੀ ਚੋਣ ਪ੍ਰਕਿਰਿਆ ਵਿਚ ਭਾਗ ਨਹੀਂ ਲੈਂਦਾ ਤਾਂ ਉਹ ਨਵੀਂ ਚੁਣੀ ਹੋਈ ਕਮੇਟੀ ਤੇ ਇਤਰਾਜ਼ ਵੀ ਨਹੀਂ ਕਰ ਸਕੇਗਾ। ਇਸ ਮੀਟਿੰਗ ਵਿਚ ਨਾਵਲਕਾਰ ਨਛੱਤਰ ਸਿੰਘ ਪ੍ਰੇਮੀ, ਜਗੀਰ ਸਿੰਘ ਖੋਖਰ, ਕਰਨਜੀਤ ਕੌਰ, ਭੁਪਿੰਦਰ ਸਿੰਘ ਜੋਗੇਵਾਲਾ, ਪਿਆਰਾ ਸਿੰਘ ਚਾਹਲ, ਪ੍ਰੇਮ ਕੁਮਾਰ, ਬਲਦੇਵ ਸਿੰਘ ਢਿੱਲੋਂ, ਅਵਤਾਰ ਸਿੰਘ ਸਿੱਧੂ, ਸੁਰਜੀਤ ਸਿੰਘ ਕਾਲੇਕੇ ਅਤੇ ਮੀਤ ਗੁਰਮੀਤ ਹਾਜ਼ਰ ਮੈਂਬਰਾਂ ਨੇ ਆਪਣੀਆਂ ਰਚਨਾਵਾਂ ਪੇਸ ਕੀਤੀਆਂ।