ਟ੍ਰਾਂਸਫਾਰਮਰ ਨੂੰ ਲੱਗੀ ਅੱਗ, 100 ਤੋਂ ਵੱਧ ਘਰਾਂ ਦੀ ਬੱਤੀ ਗੁੱਲ
ਮਲੋਟ ਰੋਡ ਨਾਕਾ ਨੰਬਰ-4 ’ਤੇ ਟ੍ਰਾਂਸਫਾਰਮਰ ਨੂੰ ਲੱਗੀ ਭਿਆਨਕ ਅੱਗ, 100 ਤੋਂ ਵੱਧ ਘਰਾਂ ਦੀ ਬੱਤੀ ਗੁੱਲ
Publish Date: Wed, 20 May 2026 03:44 PM (IST)
Updated Date: Wed, 20 May 2026 03:46 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਮਲੋਟ ਰੋਡ ਸਥਿਤ ਨਾਕਾ ਨੰਬਰ-4 ’ਤੇ ਬੀਤੀ ਰਾਤ ਇੱਕ ਵੱਡੇ ਟ੍ਰਾਂਸਫਾਰਮਰ ’ਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 100 ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਪੂਰੀ ਰਾਤ ਠੱਪ ਰਹੀ। ਗੁਰਮੀਤ ਸਿੰਘ, ਸੰਦੀਪ, ਗੁਰਸੇਵਕ ਅਨੁਸਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਟ੍ਰਾਂਸਫਾਰਮਰ ’ਚੋਂ ਤੇਜ਼ ਧਮਾਕੇ ਦੀ ਆਵਾਜ਼ ਆਈ ਅਤੇ ਦੇਖਦੇ ਹੀ ਦੇਖਦੇ ਉਸ ਵਿੱਚੋਂ ਉੱਚੀਆਂ-ਉੱਚੀਆਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਉਦੋਂ ਤੱਕ ਟ੍ਰਾਂਸਫਾਰਮਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਬੁਝਾਉਣ ਦੌਰਾਨ ਅਹਿਤਿਆਤ ਵਜੋਂ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ। ਸਵੇਰ ਤੱਕ ਵੀ ਬਿਜਲੀ ਬਹਾਲ ਨਹੀਂ ਹੋ ਸਕੀ ਸੀ। ਪਾਵਰਕਾਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਟ੍ਰਾਂਸਫਾਰਮਰ ਦਾ ਕਾਫੀ ਨੁਕਸਾਨ ਹੋਇਆ ਹੈ।