ਸੀਜੀਐੱਮ ਕਾਲਜ ਮੋਹਲਾਂ ਵਿਖੇ ਵਿਦਾਇਗੀ ਪਾਰਟੀ ਕਰਵਾਈ
ਸੀਜੀਐਮ ਕਾਲਜ ਮੋਹਲਾਂ ਵਿਖੇ ਸ਼ਾਨਦਾਰ ਵਿਦਾਇਗੀ ਪਾਰਟੀ ਸਮਾਰੋਹ ਹੋਇਆ
Publish Date: Wed, 08 Apr 2026 04:32 PM (IST)
Updated Date: Wed, 08 Apr 2026 04:35 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸੀਜੀਐਮ ਕਾਲਜ ਮੋਹਲਾਂ ’ਚ ਬੀਤੇ ਦਿਨੀ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਕਾਲਜ ਚੇਅਰਮੈਨ ਸਤਪਾਲ ਮੋਹਲਾਂ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ’ਚ ਸੋਲੋ ਡਾਂਸ, ਭੰਗੜਾ, ਗਿੱਧਾ, ਗਰੁਪ ਡਾਂਨਸ, ਗੀਤ ਅਤੇ ਮੋਨੋ ਐਕਟਿੰਗ ਵਰਗੀਆਂ ਸਟੇਜ ਗਤੀਵਿਧੀਆਂ ਕੀਤੀਆਂ। ਅਧਿਆਪਕਾਂ ਦੀ ਸ਼ਖਸ਼ੀਅਤ ਦੇ ਮੁਤਾਬਕ ਵਿਦਿਆਰਥੀਆਂ ਨੇ ਹਾਸੇ ਠੱਠੇ ਵਜੋਂ ਵਿਅੰਗ ਵੀ ਕਸੇ। ਕਾਲਜ ਵਿਦਿਆਰਥੀ ਬਾਦਸਾਹ ਖਾਨ ਅਤੇ ਵਿਦਿਆਰਥੀਆਂ ਨੇ ਸਟੇਜ ਤੇ ਅਜਿਹਾ ਰੰਗ ਬੰਨਿਆ ਕਿ ਵਿਦਿਆਰਥੀਆਂ ਨੂੰ ਕੀਲ ਕੇ ਰੱਖ ਦਿੱਤਾ। ਰਮਣੀਕ ਕੌਰ ਤੇ ਅਮਨਿੰਦਰ ਸਿੰਘ ਮਿਸਟਰ ਤੇ ਮਿਸ ਫੇਅਰਵੈਲ ਚੁਣੇ ਗਏ। ਇਨ੍ਹਾਂ ਬੱਚਿਆਂ ਤੋਂ ਇਲਾਵਾ ਖੁਸ਼ਬੂ, ਅਨਮੋਲ ਕੌਰ, ਤਾਜਵੀਰ ਕੌਰ ਅਤੇ ਰਾਜਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜਿਵੇਂ-ਜਿਵੇਂ ਤੁਸੀਂ ਤਰੱਕੀ ਦੀਆਂ ਬੁਲੰਦੀਆਂ ਤੇ ਜਾਵੋਗੇ, ਉਸੇ ਤਰ੍ਹਾਂ ਪਿਛਲੇ ਸਮੇਂ ਦੀਆਂ ਯਾਦਾਂ ਇੱਕ ਵਿਰਾਸਤ ਦੇ ਰੂਪ ’ਚ ਵੇਖੋਗੇ। ਇਸ ਮੌਕੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਬਰਾੜ, ਨਵਜੀਤ ਸਿੰਘ ਮੋਹਲਾਂ ਅਤੇ ਰਾਜ ਕੁਮਾਰ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਇਸ ਪਾਰਟੀ ਦੀ ਕਨਵੀਨਰ ਪ੍ਰੋਫੈਸਰ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੁਸੀਂ ਜੀਵਨ ’ਚ ਅਨੁਸ਼ਾਸਨ ਨਾਲ ਕਿਵੇਂ ਅੱਗੇ ਵਧ ਸਕਦੇ ਹੋ। ਇਸ ਮੌਕੇ ਪ੍ਰੋ. ਪ੍ਰਿਅੰਕਾ ਰਾਣੀ, ਪ੍ਰੋ.ਪਵਨਦੀਪ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ਼. ਨਿਰਮਲ ਕੌਰ, ਪ੍ਰੋ. ਸਰਬਜੀਤ ਕੌਰ ਪ੍ਰੋ. ਜਗਮੀਤ ਸਿੰਘ, ਪ੍ਰੋ. ਗੁਰਨੇਕ ਸਿੰਘ, ਪ੍ਰੋ. ਡਿੱਕੀਪਾਲ ਸਿੰਘ, ਪ੍ਰੋ. ਸਤਵੀਰ ਕੌੌਰ, ਪ੍ਰੋ. ਪਵਨਪ੍ਰੀਤ ਸਿੰਘ ਅਤੇ ਨਾਨ ਟੀਚਿੰਗ ਸਟਾਫ ਤੋਂ ਅਵਤਾਰ ਸਿੰਘ, ਰਣਜੋਧ ਸਿੰਘ, ਸੁਰਿੰਦਰ ਪਾਲ ਅਤੇ ਪਰਮਿੰਦਰ ਸਿੰਘ ਸਮੇਤ ਸਾਰਾ ਸਟਾਫ ਹਾਜ਼ਰ ਸੀ।