ਅਧਿਆਪਕ ਜਥੇਬੰਦੀਆਂ ਦਾ ਵਫ਼ਦ ਡੀਈਓ ਨੂੰ ਮਿਲਿਆ
ਮੋਗਾ ਜ਼ਿਲ੍ਹੇ ਦੀਆਂ ਸੰਘਰਸ਼ਸ਼ੀਲ ਅਧਿਆਪਕ
Publish Date: Wed, 06 May 2026 03:44 PM (IST)
Updated Date: Thu, 07 May 2026 04:03 AM (IST)
ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਮੋਗਾ ਜ਼ਿਲ੍ਹੇ ਦੀਆਂ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਆਸ਼ੀਸ਼ ਕੁਮਾਰ ਨੂੰ ਅਧਿਆਪਕ ਮਸਲਿਆਂ ਨਾਲ ਸੰਬੰਧਤ ਮੁੱਦਿਆਂ ਉੱਤੇ ਮਿਲਿਆ। ਧਿਆਪਕ ਆਗੂਆਂ ਦਿਗਵਿਜੈਪਾਲ ਸ਼ਰਮਾ, ਸੁਖਪਾਲਜੀਤ ਸਿੰਘ, ਯਾਦਵਿੰਦਰ ਸਿੰਘ ਰਨਿੰਦਰ ਸਿੰਘ, ਬਰਿੰਦਰ ਸਿੰਘ ਨੇ ਦੱਸਿਆ ਕਿ 3704 ਅਧਿਆਪਕਾਂ ਦੇ ਕੇਸ ਜੋ ਅਦਾਲਤੀ ਹੁਕਮਾਂ ਤੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੈਟ ਕਰਵਾਉਣੇ ਸਨ, ਉਨ੍ਹਾਂ ਨੂੰ ਵੈਟ ਕਰਵਾਉਣ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵਫ਼ਦ ਨੇ ਮਿਲ ਕੇ ਉਨ੍ਹਾਂ ਦੇ ਵੈਟ ਕਰਵਾਉਣ ਸਬੰਧੀ ਕੰਮ ਵਿਚ ਦੇਰੀ ਕਰਨ ’ਤੇ ਇਤਰਾਜ਼ ਕੀਤਾ ਗਿਆ ਜਿਸ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਬਹੁਤ ਜਲਦ ਹੀ ਇਨ੍ਹਾਂ ਅਧਿਆਪਕਾਂ ਦੇ ਕੇਸ ਵੈਟ ਕਰਵਾ ਕੇ ਅਧਿਆਪਕਾਂ ਨੂੰ ਦੇ ਦਿੱਤੇ ਜਾਣਗੇ। ਵਫ਼ਦ ਵੱਲੋਂ 4161 ਭਰਤੀ ਅਧੀਨ ਭਰਤੀ ਹੋਏ ਅਧਿਆਪਕਾਂ ਨੂੰ ਅਜੇ ਤੱਕ ਪੀਪੀਉ ਨੰਬਰ ਜਾਰੀ ਨਾ ਕਰਨ ’ਤੇ ਦਫ਼ਤਰ ਵੱਲੋਂ ਯਕੀਨ ਦਵਾਇਆ ਗਿਆ ਕਿ 12 ਮਈ ਤਕ ਅਧਿਆਪਕਾਂ ਨੂੰ ਪੀਪੀਓ ਨੰਬਰ ਜਾਰੀ ਕਰ ਦਿੱਤੇ ਜਾਣਗੇ। ਇਸ ਸਮੇਂ ਜਗਵੀਰਨ ਕੌਰ, ਗੁਰਮੀਤ ਸਿੰਘ ਝੋਰੜਾ, ਸੁਖਵਿੰਦਰ ਸਿੰਘ ਘੋਲੀਆ, ਸਵਰਨਦਾਸ, ਅਮਨਦੀਪ ਮਾਛੀਕੇ,ਅਮਰਦੀਪ ਸਿੰਘ ਬੁੱਟਰ, ਜਗਜੀਤ ਸਿੰਘ ਰਣੀਆਂ ਅਤੇ ਬਲਰਾਮ ਸਿੰਘ ਅਸੀਸ ਨਾਗਪਾਲ ਆਦਿ ਅਧਿਆਪਕ ਆਗੂ ਹਾਜ਼ਰ ਸਨ।