ਕੋਟਕਪੂਰਾ ਬਾਈਪਾਸ 'ਤੇ ਵਾਪਰਿਆ ਭਿਆਨਕ ਹਾਦਸਾ: ਸੜਕ 'ਤੇ ਬਣੇ ਖੱਡੇ ਕਾਰਨ ਉਛਲਿਆ ਮੋਟਰਸਾਈਕਲ, ਗੋਦੀ 'ਚੋਂ ਡਿੱਗਣ ਨਾਲ ਮਾਸੂਮ ਦੀ ਗਈ ਜਾਨ, ਮਾਂ ਰੈਫਰ
ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਸ਼ਨੀਵਾਰ ਸਵੇਰੇ ਉਸ ਵੇਲੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਆਪਣੇ ਪਿੰਡ ਚੰਦ ਨਵਾਂ ਤੋਂ ਕਿਸੇ ਕੰਮ ਲਈ ਮੋਗਾ ਆ ਰਹੇ ਸਨ। ਰਸਤੇ ਵਿੱਚ ਆਏ ਇੱਕ ਖੱਡੇ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਔਰਤ ਸਮੇਤ ਬੱਚਾ ਹੇਠਾਂ ਜਾ ਡਿੱਗੇ। ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਗੱਡੀ ਦੀ ਮਦਦ ਨਾਲ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ।
Publish Date: Sat, 30 May 2026 11:28 AM (IST)
Updated Date: Sat, 30 May 2026 11:38 AM (IST)
ਜਾਗਰਣ ਸੰਵਾਦਦਾਤਾ, ਪੰਜਾਬੀ ਜਾਗਰਣ ਮੋਗਾ। ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਸ਼ਨੀਵਾਰ ਸਵੇਰੇ ਉਸ ਵੇਲੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਆਪਣੇ ਪਿੰਡ ਚੰਦ ਨਵਾਂ ਤੋਂ ਕਿਸੇ ਕੰਮ ਲਈ ਮੋਗਾ ਆ ਰਹੇ ਸਨ। ਰਸਤੇ ਵਿੱਚ ਆਏ ਇੱਕ ਖੱਡੇ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਔਰਤ ਸਮੇਤ ਬੱਚਾ ਹੇਠਾਂ ਜਾ ਡਿੱਗੇ। ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਗੱਡੀ ਦੀ ਮਦਦ ਨਾਲ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਚੰਦ ਨਵਾਂ ਦੇ ਰਹਿਣ ਵਾਲੇ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਜਯੋਤੀ ਅਤੇ ਬੱਚੇ ਨਾਲ ਕਿਸੇ ਕੰਮ ਲਈ ਮੋਗਾ ਆ ਰਿਹਾ ਸੀ।
ਜਦੋਂ ਉਹ ਵਿਸ਼ਵਕਰਮਾ ਚੌਕ ਨੇੜੇ ਪਹੁੰਚਿਆ ਤਾਂ ਸੜਕ 'ਤੇ ਸੀਵਰੇਜ ਦੇ ਮੈਨਹੋਲ ਦੇ ਢੱਕਣ ਦਾ ਪੱਧਰ ਠੀਕ ਨਹੀਂ ਸੀ। ਜਿਸ ਕਾਰਨ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਦੇ ਉਛਲਣ ਕਾਰਨ ਉਸ ਦੀ ਪਤਨੀ ਜਯੋਤੀ ਅਤੇ 6 ਮਹੀਨਿਆਂ ਦਾ ਬੱਚਾ ਮਨਵੀਰ ਸਿੰਘ ਸੜਕ 'ਤੇ ਡਿੱਗ ਗਏ ਅਤੇ ਗੰਭੀਰ ਜ਼ਖਮੀ ਹੋ ਗਏ।
ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਪਤਨੀ ਅਤੇ ਬੱਚੇ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਿਊਟੀ 'ਤੇ ਤਾਇਨਾਤ ਸਟਾਫ਼ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਮਹਿਲਾ ਨੂੰ ਅਗਲੇ ਇਲਾਜ ਲਈ ਰੈਫਰ ਕਰਦਿਆਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ।