ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ 57ਵੀਂ ਬੱਸ ਰਵਾਨਾ
ਸ੍ਰੀ ਅਨੰਦਪੁਰ ਸਾਹਿਬ, ਮਾਤਾ ਨੈਨਾਂ ਦੇਵੀ, ਮਾਤਾ ਚਿੰਤਪੁਰਣੀ ਤੇ ਡੇਰਾ ਨਕੋਦਰ ਦੇ ਦਰਸ਼ਨਾਂ ਲਈ 57ਵੀਂ ਬੱਸ ਰਵਾਨਾ
Publish Date: Sat, 11 Apr 2026 05:36 PM (IST)
Updated Date: Sat, 11 Apr 2026 05:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਦੀ ਧਾਰਮਿਕ ਸੰਸਥਾ ਜੈ ਮਾਤਾ ਚਿੰਤਪੁਰਣੀ, ਜੈ ਮਾਂ ਜਵਾਲਾ ਜੀ ਬੱਸ ਸੇਵਾ ਸੰਘ ਗਿੱਦੜਬਾਹਾ ਵੱਲੋਂ ਹਰ ਵਾਰ ਦੀ ਤਰਾਂ ਇਸ ਵਾਰ ਵੀ 57ਵੀਂ ਬੱਸ ਨੂੰ ਸ੍ਰੀ ਅਨੰਦਪੁਰ ਸਾਹਿਬ, ਮਾਤਾ ਨੈਨਾਂ ਦੇਵੀ, ਮਾਤਾ ਚਿੰਤਪੁਰਣੀ ਅਤੇ ਡੇਰਾ ਨਕੋਦਰ ਦੇ ਦਰਸ਼ਾਂ ਲਈ ਸੰਸਥਾ ਦੇ ਪ੍ਰਧਾਨ ਡਾ. ਅਨਿਲ ਗਰਗ ਦੀ ਅਗਵਾਈ ’ਚ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਅਨਿਲ ਗਰਗ ਨੇ ਦੱਸਿਆ ਕਿ ਬੱਸ ਨੂੰ ਨਾਇਬ ਤਹਿਸੀਲਦਾਰ ਦਵਿੰਦਰ ਕਲੇਰ ਵੱਲੋਂ ਸਥਾਨਕ ਡੇਰਾ ਬਾਬਾ ਗੰਗਾ ਰਾਮ ਜੀ ਤੋਂ ਹਰੀ ਝੰਡੀ ਵਿਖਾ ਕੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਉਨਾਂ ਦੱਸਿਆ ਕਿ ਉਕਤ ਬੱਸ ’ਚ ਲਗਭਗ 59 ਸ਼ਰਧਾਲੂਆਂ ਦਾ ਜੱਥਾ ਧਾਰਮਿਕ ਸਥਾਨਾਂ ਦੇ ਦਰਸ਼ਨਾ ਲਈ ਰਵਾਨਾ ਹੋਇਆ। ਉਨਾਂ ਨੇ ਦੱਸਿਆ ਕਿ ਵਾਪਸੀ ਸਮੇਂ ਸ਼ਰਧਾਲੂਆਂ ਨੂੰ ਡੇਰਾ ਨਕੋਦਰ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਸ਼ਾਮ ਸਮੇਂ ਮੋਗਾ ਵਿਖੇ ਸਥਿਤ ਚਿੰਤਪੁਰਣੀ ਮੰਦਿਰ ਵਿਖੇ ਸ਼ਰਧਾਲੂਆਂ ਦੇ ਲਈ ਬ੍ਰੈਡ, ਪਕੋੜੇ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਲਈ ਸੰਸਥਾ ਵਲੋਂ ਰਹਿਣ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਹੈਪੀ ਬਾਂਸਲ, ਵਿੱਕੀ ਸ਼ਰਮਾ, ਉਮੀ ਯਾਦਵ, ਅੰਕੁਸ਼ ਗਰਗ, ਛਿੰਦਾ ਮੈਡੀਕਲ, ਕਪਿਲ ਗੋਇਲ, ਬਲਜੀਤ, ਨਰੇਸ਼ ਕਟਾਰੀਆ, ਸੁਖਮੰਦਰ ਦੇਦ, ਬਿੰਦਾ ਗਰਗ, ਦਵਿੰਦਰ ਕਲੇਰ, ਬਿੰਦਰ ਚੰਨੂ ਵਾਲੇ, ਜਗਸੀਰ ਬਾਬਾ ਚੰਨੂ ਵਾਲੇ, ਨਰੇਸ਼ ਚੰਨੂ ਵਾਲੇ, ਪ੍ਰਵੀਨ ਕੁਮਾਰ, ਅਮਰ ਕੁਮਾਰ, ਸੁਰਜੀਤ ਸਿੰਘ ਰਾਹੀ ਟੇਲਰ ਮਾਸਟਰ, ਪੰਮਾ ਟੇਲਰ ਮਾਸਟਰ, ਤੁਸ਼ਾਰ, ਕਾਲਾ, ਕਾਕਾ, ਰਾਮੂ, ਅਮਨ ਹਲਵਾਈ, ਜਗਸੀਰ ਚੇਲਾ, ਗੁਰਮੇਲ ਕੰਡਕਟਰ, ਛਿੰਦਾ ਡਰਾਈਵਰ ਆਦੀ ਹਾਜ਼ਰ ਸਨ।