ਗੁਰੂ ਨਾਨਕ ਮੋਦੀਖਾਨਾ ਨੂੰ ਸੌਂਪੇ ਚਾਦਰਾਂ ਦੇ 25 ਸੈੱਟ
ਵਿਆਹ ਦੀ ਵਰੇਗੰਢ ਦੀ ਖੁਸ਼ੀ ’ਚ ਲੋੜਵੰਦਾਂ ਲਈ ਗੁਰੂ ਨਾਨਕ ਮੋਦੀਖਾਨਾ ਨੂੰ ਸੌਂਪੇ 25 ਸੈੱਟ
Publish Date: Sat, 02 May 2026 03:34 PM (IST)
Updated Date: Sun, 03 May 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਵਿਆਹ ਦੀ ਵਰੇਗੰਢ ਵੱਡੇ ਪੈਲੇਸਾਂ, ਹੋਟਲਾਂ ਜਾਂ ਰੈਸਟੋਰੈਂਟਾਂ ਵਿੱਚ ਮਨਾਉਣ ਦੀ ਬਜਾਏ ਪ੍ਰਸਿੱਧ ਸਮਾਜਸੇਵੀ ਤੇ ਉੱਘੇ ਕਾਰੋਬਾਰੀ ਮਲਕੀਤ ਸਿੰਘ ਭੋਲਾ ਖੁਰਮੀ ਨੇ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਵਰੇਗੰਢ ਵਿਲੱਖਣ ਢੰਗ ਨਾਲ ਮਨਾਉਣ ਨੂੰ ਤਰਜੀਹ ਦਿੱਤੀ। ਮਲਕੀਤ ਸਿੰਘ ਭੋਲਾ ਖੁਰਮੀ ਅਤੇ ਮਨਜਿੰਦਰ ਕੌਰ ਖੁਰਮੀ ਦੀ 49ਵੀਂ ਵਰੇਗੰਢ ਦੀ ਖੁਸ਼ੀ ਵਿੱਚ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਮੰਚ ’ਤੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਜਨਰਲ ਸਕੱਤਰ ਪੋ੍ਰ ਐਚ.ਐਸ. ਪਦਮ ਅਤੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਦੀ ਅਗਵਾਈ ਹੇਠ ਪਹਿਲਾਂ ਚਾਹ ਪਾਰਟੀ ਕੀਤੀ ਗਈ, ਡਾ ਕੇ.ਕੇ. ਕਟਾਰੀਆ ਅਤੇ ਇੰਜੀ. ਅਸ਼ੋਕ ਕੁਮਾਰ ਸੇਠੀ ਵਲੋਂ ਭੋਲਾ ਖੁਰਮੀ ਦਾ ਮੂੰਹ ਮਿੱਠਾ ਕਰਵਾ ਕੇ ਉਸਨੂੰ ਮੁਬਾਰਕਬਾਦ ਦਿੱਤੀ ਗਈ ਤੇ ਫਿਰ ਖੁਰਮੀ ਪਰਿਵਾਰ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਲਈ 25 ਡਬਲ ਬੈੱਡ ਦੀਆਂ ਚਾਦਰਾਂ ਸਮੇਤ ਸਿਰਹਾਣੇ ਅਰਥਾਤ ਸੈੱਟ ਮੋਦੀਖਾਨਾ ਦੇ ਸੰਚਾਲਕ ਹਰਪ੍ਰੀਤ ਸਿੰਘ ਖਾਲਸਾ ਨੂੰ ਸੌਂਪੇ। ਭੋਲਾ ਖੁਰਮੀ ਨੇ ਸੁਰਿੰਦਰ ਸਿੰਘ ਸਦਿਉੜਾ ਅਤੇ ਡਾ. ਦੇਵ ਰਾਜ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਲੱਬ ਦੇ ਸੇਵਾ ਕਾਰਜਾਂ ਲਈ ਦੋ ਹਜਾਰ ਰੁਪਏ ਦੀ ਨਗਦ ਰਾਸ਼ੀ ਵੀ ਉਮ ਪ੍ਰਕਾਸ਼ ਗੁਪਤਾ ਅਤੇ ਠੇਕੇਦਾਰ ਪ੍ਰੇਮ ਮੈਣੀ ਨੂੰ ਸੌਂਪੀ। ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੀ ਬੇਟੀ ਦੇ ਵਿਆਹ ਮੌਕੇ ਇਸ ਤਰ੍ਹਾਂ ਦੀਆਂ ਵਸਤੂਆਂ ਕੰਮ ਆ ਜਾਂਦੀਆਂ ਹਨ। ਵਿਜੈ ਕੁਮਾਰ ਟੀਟੂ ਛਾਬੜਾ, ਲੈਕ. ਵਿਨੋਦ ਧਵਨ, ਕੁਲਬੀਰ ਸਿੰਘ ਮੱਕੜ, ਮਾ. ਸੋਮਨਾਥ ਅਰੋੜਾ ਅਤੇ ਮਨਜੀਤ ਸਿੰਘ ਲਵਲੀ ਨੇ ਆਖਿਆ ਕਿ ਮਲਕੀਤ ਸਿੰਘ ਭੋਲਾ ਖੁਰਮੀ ਦੇ ਉਕਤ ਉਪਰਾਲੇ ਨਾਲ ਹੋਰਨਾ ਨੂੰ ਵੀ ਪ੍ਰੇਰਨਾ ਮਿਲਣੀ ਸੁਭਾਵਿਕ ਹੈ੍ਟ ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਸੀਰ ਸਿੰਘ ਖਾਰਾ, ਗੁਰਮੀਤ ਸਿੰਘ ਮੀਤਾ, ਤਰਲੋਚਨ ਸਿੰਘ ਲੋਚਾ, ਪ੍ਰਮੋਦ ਕੁਮਾਰ ਪੱਪਾ ਮਲਹੋਤਰਾ, ਗੁਰਚਰਨ ਸਿੰਘ ਬੱਬੂ, ਸੁਰਿੰਦਰ ਕੁਮਾਰ ਸਚਦੇਵਾ, ਗੋਂਦਾ ਗੇਰਾ, ਦਰਸ਼ਨ ਸਿੰਘ ਆਰੇਵਾਲਾ, ਰਾਏਵਿੰਦਰ ਸਿੰਘ ਰਾਊ, ਪਰਮਜੀਤ ਸਿੰਘ ਪੰਮਾ ਮੱਕੜ, ਸੁਖਵਿੰਦਰ ਸਿੰਘ ਬਾਗੀ, ਰਜਿੰਦਰ ਸਿੰਘ ਰਾਜੂ ਸਚਦੇਵਾ, ਪਵਨ ਧੀਂਗੜਾ, ਅਵਤਾਰ ਸਿੰਘ ਮੱਕੜ, ਡਾ ਐਸ.ਐਨ. ਸਿੰਗਲਾ, ਜੋਗਿੰਦਰ ਸਿੰਘ ਜੋਗਾ ਮੱਕੜ, ਸਰਨ ਕੁਮਾਰ ਆਦਿ ਵੀ ਹਾਜਰ ਸਨ।