100 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ
ਮੋਗਾ ਪੁਲਿਸ ਵੱਲੋਂ ਮਾੜੇ ਅਨਸਰਾਂ
Publish Date: Mon, 27 Apr 2026 05:26 PM (IST)
Updated Date: Tue, 28 Apr 2026 04:07 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ ਮੋਗਾ: ਮੋਗਾ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਸਕੂਟਰੀ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਪੁਲਿਸ ਦੇ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਅਜੈ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਤਿੰਦਰ ਸਿੰਘ ਉੱਪ ਕਪਤਾਨ ਪੁਲਿਸ ਸਬ ਡਵੀਜ਼ਨ ਸਿਟੀ ਮੋਗਾ ਅਤੇ ਉਨ੍ਹਾਂ ਦੀ ਅਗਵਾਈ ਵਿਚ ਐੱਸਆਈ ਲਖਵਿੰਦਰ ਸਿੰਘ ਇਹ ਮੁਕੱਦਮਾ ਖ਼ਾਸ ਮੁਖ਼ਬਰ ਦੀ ਇਤਲਾਹ ’ਤੇ 2 ਅਰੋਪੀ ਕਾਬੂ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮਿਤੀ 26.04.2026 ਨੂੰ ਥਾਣਾ ਸਿਟੀ ਮੋਗਾ ਦੀ ਪੁਲਿਸ ਪਾਰਟੀ ਜਿਸ ਦੀ ਅਗਵਾਈ ਐੱਸਆਈ ਲਖਵਿੰਦਰ ਸਿੰਘ ਕਰ ਰਹੇ ਸਨ, ਸਮੇਤ ਸਹਾਇਕ ਥਾਣੇਦਾਰ ਬੂਟਾ ਸਿੰਘ, ਸਿਪਾਹੀ ਰਾਜਨ ਅਤੇ ਹੋਮਗਾਰਡ ਅਰਸ਼ਪ੍ਰੀਤ ਸਿੰਘ ਅਤੇ ਹੋਰ ਸਟਾਫ਼, ਸਰਕਾਰੀ ਗੱਡੀ ਸਕਾਰਪੀਓ ’ਤੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸਨ, ਜਦੋਂ ਪੁਲਿਸ ਪਾਰਟੀ ਦੁਸਾਂਝ ਰੋਡ ’ਤੇ ਇਕ ਸਕੂਲ ਦੇ ਨੇੜੇ ਪਹੁੰਚੀ ਤਾਂ ਇਕ ਭਰੋਸੇਯੋਗ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਆਕਾਸ਼ਦੀਪ ਸਿੰਘ ਉਰਫ਼ ਰੈਂਬੋ ਜੋ ਨਸ਼ਾ ਤਸਕਰੀ ਵਿਚ ਸ਼ਾਮਲ ਹਨ, ਅੱਜ ਵੀ ਸਕੂਟਰੀ ਐਕਟਿਵਾ ’ਤੇ ਕੋਟ ਈਸੇ ਖਾਂ ਵੱਲੋਂ ਆ ਰਹੇ ਹਨ ਅਤੇ ਉਨ੍ਹਾਂ ਦੀ ਦਾਣਾ ਮੰਡੀ ਮੋਗਾ ਵੱਲ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਤਲਾਹ ਭਰੋਸੇਯੋਗ ਹੋਣ ਦੇ ਆਧਾਰ ’ਤੇ ਤੁਰੰਤ ਨਾਕਾਬੰਦੀ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਪੁਲਿਸ ਨੇ ਨਾਕਾਬੰਦੀ ਕਰਕੇ ਸਕੂਟਰੀ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਨੋਂ ਵਿਅਕਤੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁਮਾਨਪੁਰਾ ਥਾਣਾ ਘਰਿੰਡਾ, ਅਟਾਰੀ ਅਤੇ ਆਕਾਸ਼ਦੀਪ ਸਿੰਘ ਉਰਫ਼ ਰੈਂਬੋ ਵਾਸੀ ਕੋਟ ਖ਼ਾਲਸਾ ਮਹੁੱਲਾ ਗੁਰੂ ਨਾਨਕਪੁਰਾ ਰੋਡੇ ਸ਼ਾਹ ਕਲੋਨੀ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਕਥਿਤ ਅਰੋਪੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰੀਮਾਂਡ ਹਾਸਲ ਕੀਤਾ ਜਾਵੇਗਾ ਅਤੇ ਮੁਕੱਦਮੇ ਦੀ ਡੁੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ।