ਟਿੱਪਰ ਟਰੱਕ ’ਤੇ ਟਰੈਕਟਰ ਦੀ ਟੱਕਰ ’ਚ 2 ਜਖ਼ਮੀ
ਟਿੱਪਰ ਟਰੱਕ ’ਤੇ ਟਰੈਕਟਰ ਦੀ ਟੱਕਰ ’ਚ 2 ਜਖ਼ਮੀ
Publish Date: Fri, 15 May 2026 05:49 PM (IST)
Updated Date: Fri, 15 May 2026 05:51 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇਥੋਂ ਨੇੜਲੇ ਪਿੰਡ ਰੁਪਾਣਾ ਵਿਖੇ ਤੜਕਸਾਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਟਿੱਪਰ ਟਰੱਕ ਨੇ ਟਰੈਕਟਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਾਣਕਾਰੀ ਦਿੰਦਿਆਂ ਗਗਨਦੀਪ ਸਿੰਘ ਪਿੰਡ ਭੰਗਾਲਾ ਤਹਿਸੀਲ ਅਬੋਹਰ ਨੇ ਦੱਸਿਆ ਕਿ ਸਵੇਰੇ ਕਰੀਬ 3 ਵਜੇ ਉਸਦਾ ਦੋਸਤ ਪੇਪਰ ਮਿੱਲ ’ਚ ਤੂੜੀ ਵਾਲਾ ਟਰਾਲਾ ਪਾਰਕ ਕਰਕੇ ਰਾਤ ਸਮੇਂ ਪਿੰਡ ਰੁਪਾਣਾ ਵਿਖੇ ਇੱਕ ਹੋਟਲ ’ਤੇ ਰੋਟੀ ਖਾਣ ਲਈ ਗਿਆ ਸੀ ਤੇ ਜਦੋਂ ਉਹ ਤੜਕਸਾਰ ਕਰੀਬ 3 ਵਜੇ ਵਾਪਿਸ ਪੇਪਰ ਮਿੱਲ ਨੂੰ ਆ ਰਹੇ ਸੀ ਤਾਂ ਮਲੋਟ ਵਾਲੇ ਪਾਸਿਓਂ ਆ ਰਹੇ ਇੱਕ ਟਿੱਪਰ ਟਰੱਕ ਨੇ ਪਿੱਛੇ ਤੋਂ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ ਕਈ ਟੁਕੜੇ ਹੋ ਗਏ। ਹਾਦਸੇ ਸਮੇਂ ਟਰੈਕਟਰ ਨੂੰ ਸ਼ੰਕਰ ਸਿੰਘ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਨਿਸ਼ਾਨ ਸਿੰਘ ਪੁੱਤਰ ਨਛੱਤਰ ਸਿੰਘ ਸਵਾਰ ਸੀ। ਦੋਵੇਂ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਰਾਹਗੀਰਾਂ ਅਤੇ 112 ਪੁਲਿਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇ ਚਲਦਿਆਂ ਫਰੀਦਕੋਟ ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ। ਫਿਲਹਾਲ ਟਿੱਪਰ ਚਾਲਕ ਫਰਾਰ ਦੱਸਿਆ ਜਾ ਰਿਹਾ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।