ਭਗਵਾਨ ਸ਼੍ਰੀ ਖਾਟੂ ਸ਼ਿਆਮ ਜੀ ਦਾ 17ਵਾਂ ਸਾਲਾਨਾ ਮਹਾਉਤਸਵ ਮਨਾਇਆ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਜੈਤੋ ਵੱਲੋਂ ਭਗਵਾਨ ਸ਼੍ਰੀ ਖਾਟੂ ਸ਼ਿਆਮ ਜੀ ਦਾ 17ਵਾਂ ਸਾਲਾਨਾ ਮਹਾਉਤਸਵ ਸਥਾਨਕ ਰਾਮ ਲੀਲ੍ਹਾ ਗਰਾਊਂਡ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲੇ ਅਤੇ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੌਰਾਨ ਮੋਹਨ ਲਾਲ ਸਿੰਗਲਾ ਨੇ ਪੂਜਨ, ਏ.ਬੀ ਕਾਟਨ ਸਪਿੰਨ ਦੇ ਐੱਮ.ਡੀ ਦੀਪਕ ਗਰਗ ਨੇ ਜੋਤੀ ਪ੍ਰਚੰਡ, ਅਸ਼ੋਕ ਕੁਮਾਰ ਮਿੱਤਲ ਤੇ ਕ੍ਰਿਸ਼ਨ ਮਿੱਤਲ ਨੇ ਝੰਡਾ ਪੂਜਨ, ਮੋਹਿਤ ਬਾਂਸਲ ਨੇ ਦਰਬਾਰ ਪੂਜਨ ਅਤੇ ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਚਿਟਿਊਟ ਬਨੂੜ (ਚੰਡੀਗੜ੍ਹ) ਦੇ ਆਗੂ ਅੰਕੁਰ ਗਰਗ ਨੇ ਦਰਬਾਰ ਦਾ ਸ਼ਿੰਗਾਰ ਕੀਤਾ। ਇਸ ਦੌਰਾਨ ਕਰਵਾਏ ਗਏ ਜਾਗਰਣ ਮੌਕੇ ਪ੍ਰਸਿੱਧ ਭਜਨ ਗਾਇਕ ਦੀਪਕ ਮਿੰਨੀ ਲੱਖਾ, ਆਕਾਸ਼ ਸਾਗਰ ਅਤੇ ਕੁਮਾਰ ਨਿਤਿਨ ਨੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਭਜਨ ਗਾ ਕੇ ਸਾਰੇ ਪੰਡਾਲ ਨੂੰ ਭਗਵਾਨ ਦੇ ਰੰਗ ਵਿਚ ਰੰਗ ਦਿੱਤਾ ਅਤੇ ਪੰਡਾਲ ਵਿਚ ਬੈਠੇ ਸ਼ਿਆਮ ਭਗਤਜਨ ਨੱਚਣ ਲਈ ਮਜ਼ਬੂਰ ਹੋ ਗਏ। ਸੰਗਤਾਂ ਲਈ ਵੱਡੇ ਪੱਧਰ ’ਤੇ ਅਤੁੱਟ ਲੰਗਰ ਵਰਤਾਇਆ ਗਿਆ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਤੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਚੇਅਰਮੈਨ ਚੰਦਰ ਮੋਹਨ ਬਾਂਸਲ, ਸਕੱਤਰ ਸੰਧੀਰ ਗਰਗ ਬਰਗਾੜੀ, ਖ਼ਜ਼ਾਨਚੀ ਸੁਰੇਸ਼ ਕੁਮਾਰ ਚਾਂਦੀ, ਆਲ ਪ੍ਰਾਜੈਕਟ ਚੇਅਰਮੈਨ ਬਿੰਦਰਪਾਲ ਮਿੱਤਲ ਗੋਨੀ ਮਿੱਤਲ, ਮੈਂਬਰ ਲਖਨ ਮਿੱਤਲ, ਮੈਂਬਰ ਅਜੈ ਬਾਂਸਲ, ਮੈਂਬਰ ਗੋਪਾਲ ਸੈਂਟੀ, ਸਾਬਕਾ ਨਗਰ ਕੌਂਸਲਰ ਪ੍ਰੇਮ ਨਾਥ ‘ਪ੍ਰੇਮੀ’ ਅਤੇ ਮੈਂਬਰ ਸ਼ੈਰੀ ਗਰਗ ਨੇ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਮਿਲੇ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਡੇਰਾ ਬਾਬਾ ਭਾਈ ਭਗਤੂ ਭਗਤੂਆਣਾ ਦੇ ਮੁੱਖ ਸੇਵਾਦਾਰ ਸੱਤ ਮੁਨੀ ਜੀ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ, ਬਲਾਕ ਸੰਮਤੀ ਜੈਤੋ ਦੇ ਵਾਈਸ ਚੇਅਰਮੈਨ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ‘ਆਪ’ ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਭੇਜ ਸਿੰਘ ਬਰਾੜ ਰੋਮਾਣਾ ਅਲਬੇਲ ਸਿੰਘ, ਸ਼੍ਰੀ ਰਾਮਾ ਕਿ੍ਰਸ਼ਨਾ ਡਰਾਮਾਟਿਕ ਕਲੱਬ ਜੈਤੋ ਦੇ ਪ੍ਰਧਾਨ ਸੰਦੀਪ ਕੁਮਾਰ ‘ਟੋਨੀ ਸ਼ਰਮਾ’, ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ, ਭਾਜਪਾ ਓਬੀਸੀ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਰਾਮ ਅਵਤਾਰ ਵਰਮਾ, ਭਾਜਪਾ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ. ਰਮਨਦੀਪ ਸਿੰਘ, ਸੀਨੀਅਰ ਭਾਜਪਾ ਆਗੂ ਠੇਕੇਦਾਰ ਰਾਮ ਰਤਨ ਜਿੰਦਲ, ਭਾਜਪਾ ਆਗੂ ਜਤਿੰਦਰ ਸਿੰਘ ਰੰਧਾਵਾ ਭਗਤੂਆਣਾ, ‘ਆਪ’ ਬਲਾਕ ਪ੍ਰਧਾਨ ਅੰਕੁਸ਼ ਬਾਂਸਲ, ‘ਆਪ’ ਆਗੂ ਅਸ਼ੋਕ ਕੁਮਾਰ ਗਰਗ, ਕਲੈਰੀਕਲ ਯੂਨੀਅਨ ਜੈਤੋ ਦੇ ਪ੍ਰਧਾਨ ਕੋਮਲ ‘ਸੋਨੂੰ ਸ਼ਰਮਾ’, ਸੇਵਾ ਮੁਕਤ ਆਰ.ਏ ਸੁਰਿੰਦਰ ਕੁਮਾਰ ਗਰਗ, ਸੀਏ ਨਵਲ ਸਿੰਗਲਾ, ਪ੍ਰਸਿੱਧ ਠੇਕੇਦਾਰ ਸ਼ੈਰੀ ਅਰੋੜਾ, ਘਨੱਈਆ ਲਾਲ ਗਰਗ, ਸੁਰਿੰਦਰ ਕੁਮਾਰ ‘ਛਿੰਦਾ ਸੋਢੀ’, ਯੋਗੇਸ਼ ਕੁਮਾਰ ਬਾਂਸਲ ਡੀਜੇ ਵਾਲੇ, ਲਵਲੀ ਸੋਢੀ ਨੇ ਭਗਵਾਨ ਸ਼੍ਰੀ ਖਾਟੂ ਸ਼ਿਆਮ ਜੀ ਦਾ ਆਸ਼ੀਰਵਾਦ ਲਿਆ।