ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ ਦੇ 13 ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਸਕੂਲ ਕੀਤਾ ਬੰਦ
ਜ਼ਿਲ੍ਹੇ ਦੇ ਪਿੰਡ ਵੜਿੰਗ ਖੇੜਾ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦੇ 13 ਵਿਦਿਆਰਥੀ ਮੰਗਲਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਕੂਲ 14 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ ਪਰ ਕਿਸੇ ਵੀ ਬੱਚੇ ਨੂੰ ਘਰ ਨਹੀਂ ਭੇਜਿਆ ਜਾਵੇਗਾ। ਬੱਚਿਆਂ ਦਾ ਸਕੂਲ ’ਚ ਹੀ ਇਲਾਜ ਕੀਤਾ ਜਾਵੇਗਾ।
Publish Date: Tue, 23 Nov 2021 08:55 PM (IST)
Updated Date: Wed, 24 Nov 2021 07:33 AM (IST)
ਜੇਐੱਨਐੱਨ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਪਿੰਡ ਵੜਿੰਗ ਖੇੜਾ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦੇ 13 ਵਿਦਿਆਰਥੀ ਮੰਗਲਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਕੂਲ 14 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ ਪਰ ਕਿਸੇ ਵੀ ਬੱਚੇ ਨੂੰ ਘਰ ਨਹੀਂ ਭੇਜਿਆ ਜਾਵੇਗਾ। ਬੱਚਿਆਂ ਦਾ ਸਕੂਲ ’ਚ ਹੀ ਇਲਾਜ ਕੀਤਾ ਜਾਵੇਗਾ। ਉਧਰ, ਲੰਬੇ ਸਮੇਂ ਦੇ ਬਾਅਦ ਇਕੱਠੇ ਹੀ ਇੰਨੇ ਵਿਦਿਆਰਥੀਆਂ ਦੇ ਇਨਫੈਕਟਿਡ ਹੋਣ ਦੇ ਬਾਅਦ ਸਿਹਤ ਵਿਭਾਗ ਚਿੰਤਤ ਹੈ।
ਸਿਹਤ ਵਿਭਾਗ ਵੱਲੋਂ ਕੁਝ ਦਿਨ ਪਹਿਲਾਂ ਸਕੂਲ ’ਚੋਂ ਸੈਂਪਲ ਲਏ ਗਏ ਸੀ ਤੇ ਅੱਠਵੀਂ ਕਲਾਸ ਦਾ ਇਕ ਵਿਦਿਆਰਥੀ ਇਨਫੈਕਟਿਡ ਪਾਇਆ ਗਿਆ ਸੀ। ਇਸਦੇ ਬਾਅਦ ਬੀਤੇ ਐਤਵਾਰ ਨੂੰ ਸਕੂਲ ਦੇ ਸਾਰੇ 400 ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਦੇ ਸੈਂਪਲ ਲਏ ਗਏ। ਜਿਨ੍ਹਾਂ ’ਚੋਂ 13 ਵਿਦਿਆਰਥੀ (11 ਅੱਠਵੀਂ ਤੇ ਦੋ ਨੌਵੀਂ ਕਲਾਸ) ਪਾਜ਼ੇਟਿਵ ਪਾਏ ਗਏ।
ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਸਕੂਲ ਬੰਦ ਕੀਤਾ ਗਿਆ ਹੈ ਤੇ ਪਾਜ਼ੇਟਿਵ ਵਿਦਿਆਰਥੀਆਂ ਨੂੰ ਸਕੂਲ ’ਚ ਹੀ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਘਰ ਭੇਜਣ ’ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਫੈਕਸ਼ਨ ਹੋਣ ਦੇ ਖ਼ਤਰੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਅਜਿਹਾ ਕੀਤਾ ਗਿਆ ਹੈ।