110 ਪਰਿਵਾਰਾਂ ਦੇ ਸਿਹਤ ਬੀਮਾ ਕਾਰਡ ਕੀਤੇ ਅਪਲਾਈ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 110 ਪਰਿਵਾਰਾਂ ਦੇ ਸਿਹਤ ਬੀਮਾ ਕਾਰਡ ਅਪਲਾਈ ਕੀਤੇ
Publish Date: Sun, 19 Apr 2026 04:33 PM (IST)
Updated Date: Sun, 19 Apr 2026 04:36 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਅੱਜ ਸਥਾਨਕ ਡੇਰਾ ਬਾਬਾ ਸ੍ਰੀ ਗੰਗਾ ਰਾਮ ਜੀ ਸੇਵਾ ਸਮਿਤੀ ਦੇ ਸਹਿਯੋਗ ਨਾਲ ਡੇਰਾ ਵਿਖੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਨਾਲ ਸੰਬੰਧਤ ਲਗਭਗ 110 ਪਰਿਵਾਰਾਂ ਦੇ ਸਿਹਤ ਬੀਮਾ ਕਾਰਡ ਅਪਲਾਈ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਸ੍ਰੀ ਗੰਗਾ ਰਾਮ ਜੀ ਸੇਵਾ ਸਮਿਤੀ ਦੇ ਪ੍ਰਧਾਨ ਵਿਨੇ ਗੋਇਲ ਵੀਨੂੰ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਗਿੱਦੜਬਾਹਾ ਦੀ ਟੀਮ ਜਿਸ ਵਿਚ ਹਰਪ੍ਰੀਤ ਸਿੰਘ, ਵਿਪਨ ਕੁਮਾਰ, ਬੇਅੰਤ ਕਰ, ਵੀਰਪਾਲ ਕੌਰ, ਕਿਰਨ ਰਾਣੀ, ਰਾਜ ਰਾਣੀ, ਪ੍ਰਿੰਯਕਾ ਰਾਣੀ ਅਤੇ ਸੋਨੂੰ ਰਾਣੀ ਵੱਲੋਂ 110 ਪਰਿਵਾਰਾਂ ਦੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਬੀਮਾ ਕਾਰਡ ਬਣਾਉਣ ਲਈ ਪ੍ਰਕ੍ਰਿਆ ਪੂਰੀ ਕੀਤੀ ਗਈ ਅਤੇ ਇੰਨਾਂ ਪਰਿਵਾਰਾਂ ਦੇ ਕਾਰਡ ਜਲਦੀ ਹੀ ਉਨ੍ਹਾਂ ਤੱਕ ਪੁੱਜਦੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਯੋਜਨਾ ਗਰੀਬ ਅਤੇ ਮੱਧ ਵਰਗ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ। ਇਸ ਮੌਕੇ ਡੇਰਾ ਸਮਿਤੀ ਦੇ ਪ੍ਰਧਾਨ ਵਿਨੇ ਗੋਇਲ, ਅਸ਼ੋਕ ਸ਼ਰਮਾਂ, ਰਾਜਪਾਲ ਸਿੰਘ, ਰਾਜਿੰਦਰ ਕੁਮਾਰ ਸੰਨਿਆਸੀ ਪਟਵਾਰੀ, ਰਮੇਸ਼ ਮਿੱਤਲ, ਮਹਿੰਦਰ ਬਾਵਾ, ਸੁਖਪਾਲ ਸਿੰਘ, ਸੁਖਦੀਪ ਸਿੰਘ, ਸ਼ੀਤਲ ਬਾਂਸਲ, ਗੋਲਡੀ, ਰਾਜ ਕੁਮਾਰ ਗਰਗ, ਮੇਸ਼ੀ, ਮੋਨੂੰ ਅਤੇ ਰਾਜੂ ਆਦਿ ਵੀ ਮੌਜੂਦ ਸਨ।