10 ਦਿਨਾਂ ਐਨਸੀਸੀ ਕੈਂਪ ਲਗਾਇਆ
10 ਦਿਨਾਂ ਐਨਸੀਸੀ ਕੈਂਪ ਲਗਾਇਆ
Publish Date: Tue, 19 May 2026 05:33 PM (IST)
Updated Date: Tue, 19 May 2026 05:34 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਜੇਐਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੇ ਐਨਸੀਸੀ ਯੂਨਿਟ (ਲੜਕੇ) ਦੇ ਕੈਡਿਟਸ ਨੇ ਪਿਛਲੇ ਦਿਨੀ 6ਵੀਂ ਪੰਜਾਬ ਬਟਾਲੀਅਨ ਮਲੋਟ ਵਿਖੇ ਐਨਸੀਸੀ ਦਾ 10 ਰੋਜ਼ਾ ਕੈਂਪ ਲਗਾਇਆ। ਇਸ ਕੈਂਪ ’ਚ ਸਕੂਲ ਦੇ ਐਨਸੀਸੀ ਦੂਸਰੇ ਸਾਲ ਦੇ 23 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਦੌਰਾਨ ਐਨਸੀਸੀ ਕੈਡਿਟਸ ਨੂੰ ਭਾਰਤੀ ਫੌਜ ਦੀ ਤਰ੍ਹਾਂ ਟਰੇਨਿੰਗ ਜਿਵੇਂ ਕਿ ਰੋਜ਼ਾਨਾ ਡਰਿੱਲ, ਰਾਈਫਲ ਸ਼ੂਟਿੰਗ, ਓਟੀ, ਖੇਡਾਂ ਅਤੇ ਮਨੋਰੰਜਨ ਮੁਕਾਬਲੇ ਆਦਿ ਕਰਵਾਏ ਗਏ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਓਟੀ ਮੁਕਾਬਲੇ ’ਚ ਪਹਿਲਾਂ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਡਰਿੱਲ ਮੁਕਾਬਲੇ ’ਚ ਦੂਸਰਾ ਸਥਾਨ ਤੇ ਗਰੁੱਪ ਡਾਂਸ ’ਚ ਦੂਸਰਾ ਸਥਾਨ ਅਤੇ ਵਾਲੀਬਾਲ ਮੁਕਾਬਲੇ ’ਚ ਤੀਸਰਾ ਸਥਾਨ ਪ੍ਰਾਪਤ ਕੀਤਾ। 10 ਰੋਜ਼ਾ ਦਾ ਕੈਂਪ ਲਗਾ ਕੇ ਸਕੂਲ ਵਾਪਸ ਪਹੁੰਚਣ ਤੇ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਸਮੂਹ ਐਨਸੀਸੀ ਕੈਡਿਟਸ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ। ਕੈਂਪ ਤੋਂ ਵਾਪਸ ਪਰਤੇ ਕੈਡਿਟਸ ਨੇ ਦੱਸਿਆ ਕਿ ਕੈਂਪ ’ਚ ਉਨ੍ਹਾਂ ਨੂੰ ਭਾਰਤੀ ਫੌਜ ਦੀ ਤਰ੍ਹਾਂ ਟਰੇਨਿੰਗ ਦਿੱਤੀ ਗਈ ਅਤੇ ਅਨੁਸ਼ਾਸਨ ’ਚ ਰਹਿਣ ਦੀ ਸਿੱਖਿਆ ਦਿੱਤੀ ਗਈ। ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਕਿਹਾ ਕਿ ਇਸ ਕੈਂਪ ਦੌਰਾਨ ਸਿੱਖਿਆ ਗਿਆ ਅਨੁਸ਼ਾਸਨ ਅਤੇ ਟਰੇਨਿੰਗ ਭਵਿੱਖ ’ਚ ਇਨ੍ਹਾਂ ਵਿਦਿਆਰਥੀਆਂ ਦੇ ਜੀਵਨ ਨੂੰ ਚੰਗੀ ਸਿਹਤ ਦਿੰਦੇ ਹੋਏ ਜੀਵਨ ’ਚ ਸਫਲਤਾ ਪ੍ਰਾਪਤ ਕਰਨ ਲਈ ਸਹਾਈ ਹੋਵੇਗਾ।