ਅਧਿਆਪਕਾਂ ਨੇ ਜ਼ਿਲ੍ਹਾ ਪੱਧਰੀ ਸਿੱਖਿਆ ਮੁਕਾਬਲੇਬਾਜ਼ੀ ’ਚ ਦਿਖਾਈ ਕਲਾ
ਸ਼ਹਿਰ ਦੇ ਪ੍ਰਮੁੱਖ ਸਿੱਖਿਆ ਸੰਸਥਾ ਐੱਸਐੱਫਸੀ
Publish Date: Thu, 16 Oct 2025 04:56 PM (IST)
Updated Date: Thu, 16 Oct 2025 04:56 PM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਐੱਸਐੱਫਸੀ ਪਬਲਿਕ ਸਕੂਲ ਦੇ ਅਧਿਆਪਕਾਂ ਨੇ ਬਲਾਕ ਧਰਮਕੋਟ ਅਧੀਨ ਕਰਵਾਏ ਜ਼ਿਲ੍ਹਾ ਪੱਧਰੀ ਸਿੱਖਿਆ ਮੁਕਾਬਲੇਬਾਜ਼ੀ ਵਿਚ ਹਿੱਸਾ ਲਿਆ। ਇਸ ਮੁਕਾਬਲੇਬਾਜ਼ੀ ਵਿਚ ਅਧਿਆਪਕਾਂ ਨੇ ਆਪਣੀ ਵਿਦਿਆਤਮਕ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬੱਚਿਆਂ ਵਿਚ ਸਿੱਖਿਆ ਪ੍ਰਤੀ ਰੁਚੀ ਅਤੇ ਉਤਸਾਹ ਪੈਦਾ ਕੀਤਾ। ਇਸ ਮੌਕੇ ਐੱਸਐੱਫਸੀ ਪਬਲਿਕ ਸਕੂਲ ਦੇ ਹੈੱਡ ਮਿਸਟਰੈੱਸ ਸਰੀਤਾ ਅਰੋੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਗਣਿਤ ਅਧਿਆਪਕ ਹਿਮਾਸ ਅਰੋੜਾ ਨੇ ਤੀਜਾ ਸਥਾਨ ਜਿੱਤਿਆ। ਇਸ ਮੌਕੇ ਸੀਈਓ ਅਭਿਸ਼ੇਕ ਜਨਲ ਅਤੇ ਪ੍ਰਿੰਸੀਪਲ ਸੀਨਮ ਜਿੰਦਲ ਨੇ ਅਧਿਆਪਕਾਂ ਦੀ ਸ਼ਾਨਦਾਰ ਪ੍ਰਤੀਭਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੀਨਮ ਜਿੰਦਲ ਨੇਕਿਹਾ ਕਿ ਅਜਿਹੇ ਮੁਕਾਬਲੇਬਾਜ਼ੀ ਮੁਕਾਬਲੇ ਸਿਰਫ਼ ਸਿੱਖਿਆ ਦੇ ਮਿਆਰ ਨੂੰ ਬਢਾਉਂਦੇ ਹੀ ਨਹੀਂ, ਸਗੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਾਰਧਾਰਾ ਅਤੇ ਰੁਚੀ ਨੂੰ ਵੀ ਪ੍ਰਗਟ ਕਰਨ ਦਾ ਮੌਕਾ ਦਿੰਦੇ ਹਨ। ਇਹ ਸਾਰੇ ਸਿਖਿਆ ਦੇ ਖੇਤਰ ਲਈ ਮਾਣਯੋਗ ਘੜੀ ਹੈ। ਇਸ ਮੌਕੇ ਅਭਿਆਸ ਜਿੰਦਲ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਆਪਣੀ ਕਲਾ ਅਤੇ ਸਿੱਖਣ ਦੇ ਤਰੀਕੇ ਨੂੰ ਪ੍ਰਦਰਸ਼ਿਤ ਕਰਨਾ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਐੱਸਐੱਫਸੀ ਪਬਲਿਕ ਸਕੂਲ ਦੇ ਅਧਿਆਪਕਾਂ ਨੇ ਇਸ ਮੁਕਾਬਲੇਬਾਜ਼ੀ ਵਿਚ ਸਿੱਖਿਆ ਦੇ ਗੁਣਵੱਤਾ ਅਤੇ ਉਤਸ਼ਾਹ ਨੂੰ ਉੱਚ ਪੱਧਰ ’ਤੇ ਲਿਆ। ਇਸ ਮੁਕਾਬਲੇਬਾਜ਼ੀ ਦਾ ਮੁੱਖ ਉਦੇਸ਼ ਸਿੱਖਿਆ ਦੇ ਮਾਧਿਅਮ ਨੂੰ ਬੱਚਿਆਂ ਲਈ ਆਕਰਸ਼ਕ ਬਣਾਉਣਾ ਅਤੇ ਸਿੱਖਿਆ ਵਿਚ ਕੁਆਲਿਟੀ ਸੁਧਾਰ ਲਿਆਉਣਾ ਹੈ। ਇਸ ਤਰ੍ਹਾਂ ਬੱਚਿਆਂ ਲਈ ਸਿੱਖਣ ਦੀ ਰੁਚੀ ਪੈਦਾ ਹੋਣ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਆਪਣੀ ਵਿਦਿਆਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਵਿਸ਼ੇਸ਼ ਮੌਕਾ ਮਿਲਿਆ। ਇਸ ਮੌਕੇ ਐੱਸਐੱਫਸੀ ਪਬਲਿਕ ਸਕੂਲ ਵੱਲੋਂ ਅਧਿਆਪਕਾਂ ਦੀ ਇਹ ਸ਼ਾਨਦਾਰ ਸਫਲਤਾ ਸਿਰਫ਼ ਸਕੂਲ ਲਈ ਹੀ ਨਹੀਂ, ਸਗੋਂ ਪੂਰੇ ਸ਼ਹਿਰ ਦੀ ਸਿੱਖਿਆ ਦੇ ਖੇਤਰ ਲਈ ਮਾਣ ਵਾਲੀ ਘੜੀ ਹੈ।