ਮੋਗਾ 'ਚ ਨਹੀਂ ਰੁਕ ਰਿਹਾ ਸੜਕ ਹਾਦਸਿਆਂ ਦਾ ਸਿਲਸਿਲਾ, ਨਾਜਾਇਜ਼ ਕੱਟ ਬਣ ਰਹੇ ਜਾਨ ਦਾ ਖੌਅ
ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਇਸ ਵਿਅਕਤੀ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਇਲਾਜ ਦਾਖਲ ਕਰਵਾਇਆ ਗਿਆ।
Publish Date: Thu, 23 Apr 2026 09:24 AM (IST)
Updated Date: Thu, 23 Apr 2026 09:26 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮੋਗਾ 'ਚ ਆਏ ਦਿਨ ਸੜਕ ਹਾਦਸਿਆਂ ਦੌਰਾਨ ਜਿੱਥੇ ਕੀਮਤੀ ਜਾਨਾਂ ਜਾ ਰਹੀਆਂ ਹਨ ਉਥੇ ਕਈ ਲੋਕ ਸੜਕ ਹਾਦਸਿਆਂ ਵਿਚ ਆਪਣੇ ਸਰੀਰ ਦੇ ਅੰਗਾਂ ਨੂੰ ਵੀ ਗੁਆ ਰਹੇ ਹਨ।
ਮੋਗਾ ਬਰਨਾਲਾ ਰੋਡ 'ਤੇ ਦੇਰ ਰਾਤ 10:30 ਵਜੇ ਦੇ ਕਰੀਬ ਥਾਣਾ ਮਹਿਣਾ ਦੇ ਪਿੰਡ ਡਾਲਾ ਦੀ ਅਨਾਜ ਮੰਡੀ ਕੋਲ ਵਾਪਰੇ ਹਾਦਸੇ ਵਿਚ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ। ਇਹ ਹਾਦਸਾ ਸੜਕ ਪਾਰ ਕਰ ਰਹੇ ਵਿਅਕਤੀ ਨਾਲ ਉਦੋਂ ਵਾਪਰਿਆ ਜਦੋਂ ਉਹ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਇਸ ਵਿਅਕਤੀ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਇਲਾਜ ਦਾਖਲ ਕਰਵਾਇਆ ਗਿਆ।