ਝੋਨੇ ਦੀ ਨਮ 22 ਫ਼ੀਸਦੀ ਕੀਤੀ ਜਾਵੇ : ਦੌਲਤਪੁਰਾ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ
Publish Date: Thu, 16 Oct 2025 05:34 PM (IST)
Updated Date: Thu, 16 Oct 2025 05:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਕਾਰਵਾਈ ਮੌਕੇ ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ, ਸੂਬਾ ਆਗੂ ਗੁਲਜਾਰ ਸਿੰਘ ਘੱਲ, ਗੁਰਬਚਨ ਸਿੰਘ ਚੰਨੂਵਾਲਾ, ਮੋਹਣ ਸਿੰਘ ਜੀਦੜਾ, ਸੂਰਤ ਸਿੰਘ ਕਾਦਰ ਵਾਲਾ, ਸਾਹਿਬ ਸਿੰਘ ਬੋਗੇ ਵਾਲਾ, ਮੰਤਰਜੀਤ ਸਿੰਘ ਮਨਾਵਾਂ, ਹਰਨੇਕ ਸਿੰਘ ਫਤਿਹਗੜ੍ਹ ਵਿਸ਼ੇਸ਼ ਤੌਰ ਤੇ ਹਾਜਰ ਹੋਏ।
ਇਸ ਦੌਰਾਨ ਬਲਾਕ ਪ੍ਰਧਾਨ ਗੁਰਮੇਲ ਸਿੰਘ ਡਰੋਲੀ, ਬਲਾਕ ਪ੍ਰਧਾਨ ਸਤਿੰਦਰ ਪਾਲ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਪਿਸ਼ੌਰਾ ਸਿੰਘ ਮੁੰਡੀ ਜਮਾਲ, ਬਲਾਕ ਪ੍ਰਧਾਨ ਸੁਖਵੀਤ ਸਿੰਘ ਤਖਾਣਵੱਧ ਤੇ ਵੱਖ-ਵੱਖ ਆਗੂਆਂ ਨੇ ਵਿਚਾਰਾਂ ਦਿੰਦੇ ਹੋਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਦੇ ਝੋਨੇ ਦੀ ਫ਼ਸਲ ਨੂੰ ਮੱਦੇਨਜ਼ਰ ਰੱਖਦੇ ਹੋਏ ਝੋਨੇ ਦੀ ਨਮੀ ਸਰਕਾਰੀ ਤੌਰ ’ਤੇ ਮਾਪਦੰਡ 17 ਫ਼ੀਸਦੀ ਤੋਂ 22 ਫ਼ੀਸਦੀ ਦੇ ਵਿਚਾਲੇ ਹੋਣਾ ਚਾਹੀਦਾ ਹੈ, ਜੋ ਸਰਕਾਰ ਇਸ ਨੂੰ ਲਾਗੂ ਕਰੇ। ਇਸ ਸਮੇਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਚੋਟੀਆਂ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲਪੁਰੀ, ਜ਼ਿਲ੍ਹਾ ਮੀਤ ਪ੍ਰਧਾਨ ਲਖਬੀਰ ਸਿੰਘ ਸੰਧੂਆਂ ਵਾਲਾ, ਮੇਜਰ ਸਿੰਘ ਡਰੋਲੀ, ਸੀਨੀਅਰ ਆਗੂ ਮਕੰਦ ਕਮਲ ਬਾਘਾਪੁਰਾਣਾ, ਹਰਜੀਤ ਸਿੰਘ ਮਨਾਵਾਂ, ਮੋਦਨ ਸਿੰਘ ਨਿਧਾ ਵਾਲਾ, ਮੀਤ ਪ੍ਰਧਾਨ ਜਗਸੀਰ ਸਿੰਘ, ਸੁਖਦੇਵ ਸਿੰਘ ਬਰਾੜ, ਰਸ਼ਪਾਲ ਸਿੰਘ ਪਟਵਾਰੀ, ਬੰਤ ਸਿੰਘ ਨਿਧਾ ਵਾਲਾ, ਭੁਪਿੰਦਰ ਸਿੰਘ ਸਮਾਧ ਭਾਈ, ਜਗਜੀਤ ਸਿੰਘ ਸਮਾਧ ਭਾਈ, ਹਰਮਿੰਦਰ ਸਿੰਘ ਕੋਟਲਾ ਰਾਏਕਾ, ਪ੍ਰਕਾਸ਼ ਸਿੰਘ ਦਫ਼ਤਰ ਇੰਚਾਰਜ, ਕੁਲਵਿੰਦਰ ਸਿੰਘ ਕੋਟਲਾ, ਜਗਸੀਰ ਸਿੰਘ ਕੋਟਲਾ, ਜਗਰਾਜ ਸਿੰਘ ਕੋਟਲਾ, ਕੇਵਲ ਸਿੰਘ ਨਿਹਾਲ ਸਿੰਘ ਵਾਲਾ, ਜਗਦੇਵ ਸਿੰਘ ਦੁੱਨੇਕੇ, ਗੁਰਮੇਲ ਸਿੰਘ ਡਗਰੂ, ਬਲਦੇਵ ਸਿੰਘ ਗਿੱਲ, ਬਲਜੀਤ ਸਿੰਘ ਭਲੂਰ, ਜਗਸੀਰ ਸਿੰਘ ਭਲੂਰ, ਨਿਰਮਲ ਸਿੰਘ ਭਲੂਰ, ਅਮਰਜੀਤ ਸਿੰਘ ਭਲੂਰ, ਨਿਰਮਲ ਸਿੰਘ ਮੌਜਗੜ੍ਹ, ਸੁਰਜੀਤ ਸਿੰਘ ਮੌਜਗੜ੍ਹ, ਗੁਰਮੀਤ ਸਿੰਘ ਸੰਧੂਵਾਲਾ, ਸੁਖਮੀਤ ਸਿੰਘ, ਸਰਬਜੀਤ ਸਿੰਘ ਬਘੇਲੇ ਵਾਲਾ, ਰਾਜਪਾਲ ਸਿੰਘ ਘੱਲ, ਗੁਰਤੇਜ ਸਿੰਘ, ਤਰਸੇਮ ਸਿੰਘ ਦਾਤੇਵਾਲ, ਗੁਰਦੀਪ ਸਿੰਘ ਢਿੱਲੋਂ ਸੱਦਾ ਸਿੰਘ ਵਾਲਾ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।