ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਨਿਊਜ਼ੀਲੈਂਡ ਹੀ ਨਹੀਂ ਦੁਨੀਆ 'ਚ ਆਪਣੇ ਨਿਵੇਕਲੇ ਕੰਮਾਂ ਲਈ ਜਾਣੀ ਜਾਂਦੀ ਸੁਪਰੀਮ ਸਿੱ ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਨਿਊਜ਼ੀਲੈਂਡ ਹੀ ਨਹੀਂ ਦੁਨੀਆ 'ਚ ਆਪਣੇ ਨਿਵੇਕਲੇ ਕੰਮਾਂ ਲਈ ਜਾਣੀ ਜਾਂਦੀ ਸੁਪਰੀਮ ਸਿੱ
ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਨਿਊਜ਼ੀਲੈਂਡ ਹੀ ਨਹੀਂ ਦੁਨੀਆ 'ਚ ਆਪਣੇ ਨਿਵੇਕਲੇ ਕੰਮਾਂ ਲਈ ਜਾਣੀ ਜਾਂਦੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੁਨੀਆ ਦੀ ਪਹਿਲੀ ਸਿੱਖ ਸੰਸਥਾ ਬਣ ਗਈ ਹੈ, ਜਿਸ ਨੇ ਆਪਣੀ ਸਮੁੱਚੀ ਕਾਰਜਕਾਰਨੀ ਦੀ ਚੋਣ 'ਚ ਸਾਰੇ ਪ੍ਰਮੁੱਖ ਅਹੁਦੇ ਸਰਬਸੰਮਤੀ ਨਾਲ ਇਸ ਵਾਰ ਬੀਬੀਆਂ (ਅੌਰਤਾਂ) ਨੂੰ ਸੰਭਾਲ ਦਿੱਤੇ ਹਨ।
ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਹੋਂਦ ਵਿਚ ਆਏ 43 ਸਾਲ ਹੋ ਚੁੱਕੇ ਹਨ। ਇਸ ਸਾਲ ਜਦੋਂ ਦੋ ਸਾਲਾਂ ਲਈ ਕਮੇਟੀ ਦੀ ਚੋਣ ਲਈ ਇਜਲਾਸ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕੀਤਾ ਗਿਆ ਤਾਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਇਜਲਾਸ 'ਚ ਮਤਾ ਲਿਆਂਦਾ ਕਿ ਜਦੋਂ ਘਰਾਂ ਦੀ ਸਮੁੱਚੀ ਜ਼ਿੰਮੇਵਾਰੀ ਅੌਰਤਾਂ ਤਨਦੇਹੀ ਨਾਲ ਨਿਭਾਉਂਦੀਆਂ ਹਨ ਤਾਂ ਗੁਰੂ ਘਰ ਦੀ ਕਿਉਂ ਨਹੀਂ। ਇਜਲਾਸ 'ਚ ਸੰਗਤ ਨੇ ਜੈਕਾਰਿਆਂ ਨਾਲ ਉਕਤ ਮਤੇ ਨੂੰ ਪਾਸ ਕਰ ਦਿੱਤਾ। ਜਿਸ ਤੋਂ ਬਾਅਦ ਹੋਈ ਚੋਣ ਵਿਚ ਮੁੱਖ ਕਮੇਟੀ 'ਚ ਜਸਵੀਰ ਕੌਰ ਪ੍ਰਧਾਨ, ਕੁਲਦੀਪ ਕੌਰ ਮੀਤ ਪ੍ਰਧਾਨ, ਹਰਵਿੰਦਰ ਕੌਰ ਸਹਾਇਕ ਸਕੱਤਰ, ਅਰਵਿੰਦਰ ਕੌਰ ਈਵੈਂਡ ਆਰਗਨਾਈਜ਼ਰ ਤੇ ਮਹਿੰਦਰ ਕੌਰ ਐਗਜੀਕਿਊਟਿਵ ਮੈਂਬਰ ਚੁਣੇ ਗਏ। ਇਸੇ ਤਰੀਕੇ ਸਿੱਖ ਹੈਰੀਟੇਜ ਸਕੂਲ 'ਚ ਕੁਲਜੀਤ ਕੌਰ ਚੇਅਰਪਰਸਨ, ਮਨਦੀਪ ਕੌਰ ਪ੍ਰਧਾਨ, ਪਿ੍ਰੰ. ਕੰਵਲਪ੍ਰਰੀਤ ਕੌਰ ਪੰਨੂ ਸੈਕਟਰੀ ਚੁਣੇ ਗਏ ਹਨ। ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਕਮੇਟੀ ਦੀ ਚੋਣ 'ਚ ਜਿੱਥੇ ਨੌਜਵਾਨ ਪ੍ਰਤੀਨਿਧਤਾ ਦਾ ਖਿਆਲ ਰੱਖਿਆ ਗਿਆ, ਉੱਥੇ ਹੀ ਨਿਊਜ਼ੀਲੈਂਡ 'ਚ ਪੈਦਾ ਹੋਈਆਂ ਤੇ ਪਰਵਾਨ ਚੜੀਆਂ ਲੜਕੀਆਂ ਵਿਚੋਂ ਦਿਲਰਾਜ ਕੌਰ ਬੋਲੀਨਾ ਪ੍ਰਧਾਨ, ਜਾਨਵੀਰ ਕੌਰ ਸੈਕਟਰੀ, ਚੰਦਨਦੀਪ ਕੌਰ ਖਜ਼ਾਨਚੀ ਵਜੋਂ ਚੁਣੀਆਂ ਗਈਆਂ ਹਨ।
ਸੁਪਰੀਮ ਸਿੱਖ ਸੁਸਾਇਟੀ ਦੇ ਕਿੰਡਰਗਾਰਟਨ ਜਾਣੀ ਚਿਲਡ ਚੁਆਇਸ ਟਰੱਸਟ ਦੀ ਕਮੇਟੀ 'ਚ ਪਿ੍ਰੰ. ਕੰਵਲਪ੍ਰਰੀਤ ਕੌਰ ਪੰਨੂ ਪ੍ਰਧਾਨ ਤੇ ਸਰਬਜੀਤ ਕੌਰ ਵਾਈਸ ਪ੍ਰਰੈਜ਼ੀਡੈਂਟ ਚੁਣੇ ਗਏ ਹਨ। ਇਸ ਮੌਕੇ ਜਿੱਥੇ ਹੋਰ ਅਹੁਦਿਆਂ ਦੀ ਵੀ ਚੋਣ ਹੋਈ ਹੈ, ਜਿਨ੍ਹਾਂ ਬਾਬਤ ਇਕੱਲੀ-ਇਕੱਲੀ ਕਮੇਟੀ ਅਨੁਸਾਰ ਅਲੱਗ-ਅਲੱਗ ਖ਼ਬਰ ਪ੍ਰਕਾਸ਼ਿਤ ਤੇ ਸਾਂਝੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਦੇ 560 ਵਿੱਤੀ ਮੈਂਬਰ ਹਨ ਤੇ 81 ਬੋਰਡ ਆਫ ਟਰੱਸਟੀ ਹਨ। ਸੁਸਾਇਟੀ ਕੋਲ ਜਿੱਥੇ 50 ਮਿਲੀਅਨ ਡਾਲਰ ਦੇ ਕੁੱਲ ਅਸਾਸੇ ਹਨ, ਉੱਥੇ ਹੀ ਸਾਲਾਨਾ ਬਜਟ ਵੀ 5 ਮਿਲੀਅਨ ਡਾਲਰ ਦੇ ਕਰੀਬ ਹੈ।