ਸਤਨਾਮ ਸਿੰਘ ਬਣੇ ਧਰਮਕੋਟ ਬਲਾਕ ਸੰਮਤੀ ਦੇ ਚੇਅਰਮੈਨ, ਵਾਇਸ ਚੇਅਰਮੈਨ ਦੀ ਅਮਰਦੀਪ ਸਿੰਘ ਨੂੰ ਮਿਲੀ ਜ਼ਿੰਮੇਵਾਰੀ
ਇਸ ਚੋਣ ਵਿਚ ਆਮ ਆਦਮੀ ਪਾਰਟੀ ਦੇ ਬਲਾਕ ਕੋਟ ਈਸੇ ਖਾਂ ਤੋਂ ਸੁਖਦੇਵ ਸਿੰਘ ਪੁੱਤਰ ਨਰੰਗ ਸਿੰਘ ਵਾਸੀ ਖੋਸਾ ਕੋਟਲਾ ਨੂੰ ਚੇਅਰਮੈਨ (ਅਨੁਸੂਚਿਤ ਜਾਤੀ) ਅਤੇ ਸਤਨਾਮ ਸਿੰਘ ਪੁੱਤਰ ਹਰਬੇਲ ਸਿੰਘ ਵਾਸੀ ਫਤਿਹਪੁਰ ਝੁਗੀਆਂ (ਜਨਰਲ)ਅਤੇ ਬਲਾਕ ਧਰਮਕੋਟ ਤੋਂ ਅਮਰਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਕਿਰਪਾਲ ਸਿੰਘ ਵਾਸੀ ਭਿੰਡਰਕਲਾਂ ਚੇਅਰਮੈਨ ਅਤੇ ਬੇਅੰਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਬਡੂਵਾਲ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।
Publish Date: Thu, 05 Mar 2026 02:11 PM (IST)
Updated Date: Thu, 05 Mar 2026 02:14 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਬਲਾਕ ਕੋਟ ਈਸੇ ਖਾਂ ਅਤੇ ਬਲਾਕ ਧਰਮਕੋਟ ਦੇ ਬਲਾਕ ਸੰਮਤੀ ਚੇਅਰਮੈਨਾਂ ਦੀ ਚੋਣ ਬੀਡੀਪੀਓ ਦਫਤਰ ਕੋਟ ਈਸੇ ਖਾਂ ਵਿਖੇ ਸ਼ਾਂਤੀਪੂਰਵਕ ਸਮਾਪਤ ਹੋ ਗਈ ਹੈ।
ਇਸ ਚੋਣ ਵਿਚ ਆਮ ਆਦਮੀ ਪਾਰਟੀ ਦੇ ਬਲਾਕ ਕੋਟ ਈਸੇ ਖਾਂ ਤੋਂ ਸੁਖਦੇਵ ਸਿੰਘ ਪੁੱਤਰ ਨਰੰਗ ਸਿੰਘ ਵਾਸੀ ਖੋਸਾ ਕੋਟਲਾ ਨੂੰ ਚੇਅਰਮੈਨ (ਅਨੁਸੂਚਿਤ ਜਾਤੀ) ਅਤੇ ਸਤਨਾਮ ਸਿੰਘ ਪੁੱਤਰ ਹਰਬੇਲ ਸਿੰਘ ਵਾਸੀ ਫਤਿਹਪੁਰ ਝੁਗੀਆਂ (ਜਨਰਲ)ਅਤੇ ਬਲਾਕ ਧਰਮਕੋਟ ਤੋਂ ਅਮਰਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਕਿਰਪਾਲ ਸਿੰਘ ਵਾਸੀ ਭਿੰਡਰਕਲਾਂ ਚੇਅਰਮੈਨ ਅਤੇ ਬੇਅੰਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਬਡੂਵਾਲ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।
ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਨੇ ਨਵੇਂ ਚੁਣੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਵਧਾਈ ਦਿੰਦਿਆਂ ਵਿਕਾਸ ਕਾਰਜਾਂ ਲਈ ਹਮੇਸ਼ਾ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਵੇਗੀ।