- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Local Body Department ਵੱਲੋਂ ਜਾਰੀ ਹੁਕਮਾਂ ਮੁਤਾਬਕ, 26 ਮਈ 2026 ਨੂੰ ਅਬੋਹਰ, ਬਟਾਲਾ, ਬਰਨਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਨਗਰ ਨਿਗਮਾਂ ਦੀਆਂ ਆਮ ਚੋਣਾਂ ਸੰਪੰਨ ਹੋਈਆਂ ਸਨ। ਚੋਣ ਨਤੀਜੇ ਆਉਣ ਤੋਂ ਬਾਅਦ ਹੁਣ ਮੇਅਰ ਦੇ ਅਹੁਦਿਆਂ ਦੇ ਰਾਖਵੇਂਕਰਨ ਅਤੇ ਚੋਣ ਸਬੰਧੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

ਜਾਗਰਣ ਸੰਵਾਦਦਾਤਾ, ਮੋਗਾ: ਪੰਜਾਬ 'ਚ ਹਾਲ ਹੀ 'ਚ ਮੁਕੰਮਲ ਹੋਈਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਹੁਣ ਮੇਅਰ ਦੇ ਅਹੁਦਿਆਂ ਦੀ ਚੋਣ ਪ੍ਰਕਿਰਿਆ ਤੇਜ਼ ਹੋ ਗਈ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਅੱਠ ਨਗਰ ਨਿਗਮਾਂ 'ਚ ਮੇਅਰ ਦੇ ਅਹੁਦਿਆਂ ਦੇ ਰਾਖਵੇਂਕਰਨ ਨੂੰ ਲੈ ਕੇ ਅਹਿਮ ਹੁਕਮ ਜਾਰੀ ਕਰ ਦਿੱਤੇ ਹਨ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਮੋਗਾ ਨਗਰ ਨਿਗਮ 'ਚ ਮੇਅਰ ਦਾ ਅਹੁਦਾ ਪੱਛੜੀ ਸ਼੍ਰੇਣੀ (BC) ਲਈ ਰਾਖਵਾਂ ਰਹੇਗਾ ਜਦੋਂਕਿ ਬਾਕੀ ਸੱਤ ਨਿਗਮਾਂ 'ਚ ਮੇਅਰ ਦੇ ਅਹੁਦੇ ਜਨਰਲ ਸ਼੍ਰੇਣੀ ਲਈ ਖੁੱਲ੍ਹੇ ਰਹਿਣਗੇ।
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ, 26 ਮਈ 2026 ਨੂੰ ਅਬੋਹਰ, ਬਟਾਲਾ, ਬਰਨਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਨਗਰ ਨਿਗਮਾਂ ਦੀਆਂ ਆਮ ਚੋਣਾਂ ਸੰਪੰਨ ਹੋਈਆਂ ਸਨ। ਚੋਣ ਨਤੀਜੇ ਆਉਣ ਤੋਂ ਬਾਅਦ ਹੁਣ ਮੇਅਰ ਦੇ ਅਹੁਦਿਆਂ ਦੇ ਰਾਖਵੇਂਕਰਨ ਅਤੇ ਚੋਣ ਸਬੰਧੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਸਾਲ 2017 'ਚ ਲਾਗੂ ਕੀਤੇ ਗਏ ਮੇਅਰ ਅਹੁਦਿਆਂ ਦੇ ਰਾਖਵੇਂਕਰਨ ਸਬੰਧੀ ਨਿਯਮਾਂ ਤਹਿਤ ਨਿਰਧਾਰਤ ਰੋਸਟਰ ਪ੍ਰਣਾਲੀ ਅਨੁਸਾਰ ਮੋਗਾ ਨਗਰ ਨਿਗਮ ਦਾ ਮੇਅਰ ਅਹੁਦਾ ਪੱਛੜੀ ਸ਼੍ਰੇਣੀ (BC) ਲਈ ਰਾਖਵਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਬੋਹਰ, ਬਟਾਲਾ, ਬਰਨਾਲਾ, ਬਠਿੰਡਾ, ਕਪੂਰਥਲਾ, ਪਠਾਨਕੋਟ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਮੇਅਰ ਦਾ ਅਹੁਦਾ ਜਨਰਲ ਸ਼੍ਰੇਣੀ ਲਈ ਉਪਲਬਧ ਰਹੇਗਾ।
ਇਸ ਸਬੰਧੀ ਜਲੰਧਰ, ਫ਼ਿਰੋਜ਼ਪੁਰ, ਪਟਿਆਲਾ, ਰੂਪਨਗਰ ਤੇ ਫ਼ਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰਾਂ ਨੂੰ ਪੱਤਰ ਭੇਜ ਕੇ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਕਮਾਂ 'ਚ ਕਿਹਾ ਗਿਆ ਹੈ ਕਿ ਨਗਰ ਨਿਗਮਾਂ ਦੇ ਨਵੇਂ ਚੁਣੇ ਗਏ ਮੈਂਬਰਾਂ (ਕੌਂਸਲਰਾਂ) ਨੂੰ ਸਹੁੰ ਚੁਕਾਉਣ ਤੋਂ ਬਾਅਦ ਮੇਅਰ ਦੀ ਚੋਣ ਲਈ ਮੀਟਿੰਗ ਬੁਲਾਈ ਜਾਵੇ ਤੇ ਚੋਣ ਪ੍ਰਕਿਰਿਆ ਨਿਯਮਾਂ ਅਨੁਸਾਰ ਨੇਪਰੇ ਚਾੜ੍ਹੀ ਜਾਵੇ।
ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿੱਥੇ ਮੇਅਰ ਦਾ ਅਹੁਦਾ ਰਾਖਵੀਂ ਸ਼੍ਰੇਣੀ ਲਈ ਨਿਰਧਾਰਤ ਕੀਤਾ ਗਿਆ ਹੈ, ਉੱਥੇ ਸਬੰਧਤ ਸ਼੍ਰੇਣੀ ਦੇ ਯੋਗ ਮੈਂਬਰ ਨੂੰ ਹੀ ਮੇਅਰ ਚੁਣਿਆ ਜਾਣਾ ਯਕੀਨੀ ਬਣਾਇਆ ਜਾਵੇ। ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਦੌਰਾਨ ਸਾਰੇ ਕਾਨੂੰਨੀ ਅਤੇ ਪ੍ਰਸ਼ਾਸਨਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।