55+ ਉਮਰ ਵਰਗ 'ਚ ਪ੍ਰਿੰਸੀਪਲ ਜਤਿੰਦਰ ਪਾਲ ਸਿੰਘ ਨੇ ਜਿੱਤੇ ਦੋ ਸਿਲਵਰ ਮੈਡਲ, ਬਣੇ ਨੌਜਵਾਨਾਂ ਲਈ ਪ੍ਰੇਰਣਾ
ਇਸ ਅਥਲੀਟ ਮੀਟ ਦੌਰਾਨ 100 ਮੀਟਰ, 400 ਮੀਟਰ, 1500 ਮੀਟਰ ਅਤੇ 3000 ਮੀਟਰ ਦੀਆਂ ਦੌੜਾਂ ਦੇ ਨਾਲ-ਨਾਲ ਲੌਂਗ ਜੰਪ, ਡਿਸਕਸ ਥਰੋ, ਜੈਵਲਿਨ ਥਰੋ, ਸ਼ਾਟ ਪੁੱਟ ਅਤੇ 3000 ਮੀਟਰ ਵਾਕ ਦੇ ਮਹਿਲਾ ਅਤੇ ਪੁਰਸ਼ ਵਰਗ ਦੇ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮੈਦਾਨ ਵਿੱਚ ਆਪਣੀ ਫੁਰਤੀ ਅਤੇ ਤਾਕਤ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਮਾਹੌਲ ਖੇਡ ਰੂਹ ਨਾਲ ਭਰ ਗਿਆ।
Publish Date: Mon, 09 Mar 2026 02:13 PM (IST)
Updated Date: Mon, 09 Mar 2026 02:20 PM (IST)
ਵਕੀਲ ਮਹਿਰੋਂ, ਮੋਗਾ: ਪਿਛਲੇ ਦਿਨੀਂ ਵਿਖੇ ਗੁਰੂ ਨਾਨਕ ਕਾਲਜ ਦੀ ਖੇਡ ਮੈਦਾਨ ਵਿੱਚ ਤੀਜੀ ਜ਼ਿਲ੍ਹਾ ਪੱਧਰੀ ਮਾਸਟਰ ਅਥਲੀਟ ਮੀਟ ਬੜੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਕਰਵਾਈ ਗਈ। ਇਸ ਅਥਲੀਟ ਮੀਟ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਖਿਡਾਰੀਆਂ ਅਤੇ ਹਸਤੀਆਂ ਨੇ ਵੱਖ-ਵੱਖ ਉਮਰ ਵਰਗਾਂ ਵਿੱਚ ਭਾਗ ਲਿਆ ਅਤੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਖੇਡ ਮੀਟ ਦੌਰਾਨ ਪ੍ਰਿੰਸੀਪਲ ਜਤਿੰਦਰ ਪਾਲ ਸਿੰਘ ਨੇ 55 ਸਾਲ ਤੋਂ ਵੱਧ ਉਮਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸਿਲਵਰ ਮੈਡਲ ਜਿੱਤ ਕੇ ਨੌਜਵਾਨਾਂ ਲਈ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ।