ਮੋਗਾ 'ਚ ਨਿੱਜੀ ਗੰਨਮੈਨ ਦੀ ਬੰਦੂਕ 'ਚੋਂ ਚੱਲੀ ਗੋਲੀ ਨਾਲ ਜ਼ਖਮੀ ਹੋਏ ਮਾਸੂਮ ਦੀ ਖਬਰ 'ਚ ਆਇਆ ਵੱਡਾ ਅਪਡੇਟ, ਪੁਲਿਸ ਨੇ ਦਰਜ ਕੀਤਾ ਕੇਸ
ਹਵਾਲਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਜਿੰਦਰ ਸਿੰਘ (ਪੁੱਤਰ ਬਲਵੀਰ ਸਿੰਘ, ਨਿਵਾਸੀ ਪਿੰਡ ਚੜਿੱਕ) ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਮੁਹੱਲਾ ਕਿਸ਼ਨਪੁਰਾ ਦੇ ਰਹਿਣ ਵਾਲੇ ਪੁਨੀਤ ਗਾਬਾ ਉਰਫ਼ ਸਾਜੀ ਦੇ ਨਾਲ ਨਿੱਜੀ ਗੰਨਮੈਨ ਵਜੋਂ ਕੰਮ ਕਰ ਰਿਹਾ ਹੈ। ਉਸ ਕੋਲ ਆਪਣਾ ਲਾਇਸੈਂਸੀ ਅਸਲਾ ਹੈ।
Publish Date: Sat, 14 Mar 2026 01:35 PM (IST)
Updated Date: Sat, 14 Mar 2026 01:38 PM (IST)
ਜਾਗਰਣ ਸੰਵਾਦਦਾਤਾ, ਮੋਗਾ: ਸਥਾਨਕ ਮੁਹੱਲਾ ਕਿਸ਼ਨਪੁਰਾ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਬੱਚੇ ਨੂੰ ਗੋਲੀ ਲੱਗਣ ਦੇ ਮਾਮਲੇ ਵਿੱਚ ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਇੱਕ ਨਿੱਜੀ ਗੰਨਮੈਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਹਵਾਲਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਜਿੰਦਰ ਸਿੰਘ (ਪੁੱਤਰ ਬਲਵੀਰ ਸਿੰਘ, ਨਿਵਾਸੀ ਪਿੰਡ ਚੜਿੱਕ) ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਮੁਹੱਲਾ ਕਿਸ਼ਨਪੁਰਾ ਦੇ ਰਹਿਣ ਵਾਲੇ ਪੁਨੀਤ ਗਾਬਾ ਉਰਫ਼ ਸਾਜੀ ਦੇ ਨਾਲ ਨਿੱਜੀ ਗੰਨਮੈਨ ਵਜੋਂ ਕੰਮ ਕਰ ਰਿਹਾ ਹੈ। ਉਸ ਕੋਲ ਆਪਣਾ ਲਾਇਸੈਂਸੀ ਅਸਲਾ ਹੈ।
ਸ਼ੁੱਕਰਵਾਰ ਨੂੰ ਜਦੋਂ ਉਹ ਆਪਣੀ ਡਿਊਟੀ 'ਤੇ ਤਾਇਨਾਤ ਸੀ, ਤਾਂ ਉਸ ਦੀ 12 ਬੋਰ ਦੀ ਡਬਲ ਬੈਰਲ ਬੰਦੂਕ 'ਚੋਂ ਲਾਪਰਵਾਹੀ ਕਾਰਨ ਗੋਲੀ ਚੱਲ ਗਈ। ਇਹ ਗੋਲੀ ਪੁਨੀਤ ਗਾਬਾ ਦੇ ਬੇਟੇ ਫਰਹਾਨ ਨੂੰ ਜਾ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਬੱਚੇ ਨੂੰ ਇਲਾਜ ਲਈ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਗੰਨਮੈਨ ਹਰਜਿੰਦਰ ਸਿੰਘ ਖ਼ਿਲਾਫ਼ ਥਾਣਾ ਸਿਟੀ ਸਾਊਥ ਵਿੱਚ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।