ਨਵਦੀਪ ਕੌਰ ਦਾ ਲਵਾਇਆ ਸਟੱਡੀ ਵੀਜ਼ਾ
ਮੋਗਾ ਦੇ ਚੱਕੀ ਵਾਲੀ ਗਲੀ ਨੇੜੇ ਸਥਿਤ
Publish Date: Thu, 16 Oct 2025 03:57 PM (IST)
Updated Date: Thu, 16 Oct 2025 03:59 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਮੋਗਾ ਦੇ ਚੱਕੀ ਵਾਲੀ ਗਲੀ ਨੇੜੇ ਸਥਿਤ ਚੰਡੀਗੜ੍ਹ ਆਇਲਟਸ ਅਤੇ ਇਮੀਗ੍ਰੇਸ਼ਨ ਸੈਂਟਰ ਨੇ ਮੋਗਾ ਦੀ ਰਹਿਣ ਵਾਲੀ ਨਵਦੀਪ ਕੌਰ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਚੇਅਰਮੈਨ ਰਾਘਵ ਸ਼ਰਮਾ ਨੇ ਕਿਹਾ ਕਿ 2024 ਵਿਚ ਗ੍ਰੈਜੂਏਟ ਹੋਈ ਨਵਦੀਪ ਕੌਰ ਵੀਜ਼ਾ ਪ੍ਰਕਿਰਿਆ ਬਾਰੇ ਜਾਣਨ ਲਈ ਸੈਂਟਰ ਆਈ ਸੀ। ਉਨ੍ਹਾਂ ਨਵਦੀਪ ਕੌਰ ਨੂੰ ਵੀਜ਼ੇ ਦੀ ਕਾਪੀ ਸੌਂਪਦੇ ਹੋਏ ਵਧਾਈ ਦਿੱਤੀ। ਇਸ ਮੌਕੇ ਸੈਂਟਰ ਦੀ ਚੇਅਰਪਰਸਨ ਸਾਕਸ਼ੀ ਸ਼ਰਮਾ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਪਹਿਲਾਂ ਯੂਕੇ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ। ਇਸ ਮੌਕੇ ਸੈਂਟਰ ਦਾ ਸਟਾਫ ਮੌਜੂਦ ਸਨ।