ਮੋਗਾ 'ਚ ਪੰਚਾਇਤ ਦਾ ਵੱਡਾ ਫ਼ੈਸਲਾ,: ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ 17 ਅਪ੍ਰੈਲ ਤੱਕ ਕਣਕ ਦੇ ਨਾੜ ਤੋਂ ਤੂੜੀ ਨਾ ਬਣਾਉਣ ਦਾ ਪਾਇਆ ਅਹਿਮ ਮਤਾ
ਸਰਪੰਚ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਪੰਚਾਇਤ ਨੇ ਕਿਸਾਨਾਂ ਨੂੰ ਮਤੇ ਪਾ ਕਿ 17 ਅਪ੍ਰੈਲ ਤੱਕ ਕਣਕ ਦੇ ਨਾੜ ਤੋਂ ਤੂੜੀ ਬਣਾਉਣ 'ਤੇ ਰੋਕ ਲਗਾ ਦਿੱਤੀ ਹੈ।
Publish Date: Wed, 15 Apr 2026 09:21 AM (IST)
Updated Date: Wed, 15 Apr 2026 09:24 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮੋਗਾ ਜ਼ਿਲ੍ਹੇ ਵਿਚ ਇਕ ਪਿੰਡ ਦੀ ਪੰਚਾਇਤ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅਹਿਮ ਮਤੇ ਪਾ ਕਿ ਇਕ ਵੱਡਾ ਫ਼ੈਸਲਾ ਕਿਸਾਨਾਂ ਦੇ ਹੱਕ ਵਿਚ ਲਿਆ ਹੈ।
ਸਰਪੰਚ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਪੰਚਾਇਤ ਨੇ ਕਿਸਾਨਾਂ ਨੂੰ ਮਤੇ ਪਾ ਕਿ 17 ਅਪ੍ਰੈਲ ਤੱਕ ਕਣਕ ਦੇ ਨਾੜ ਤੋਂ ਤੂੜੀ ਬਣਾਉਣ 'ਤੇ ਰੋਕ ਲਗਾ ਦਿੱਤੀ ਹੈ। ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਦਾ ਆਖਣਾ ਹੈ ਕਿ ਅਜਿਹਾ ਕਰਨ ਨਾਲ ਕਣਕ ਦੇ ਨਾੜ ਤੋਂ ਤੂੜੀ ਬਣਾਉਣ ਸਮੇਤ ਮਸ਼ੀਨ 'ਚੋਂ ਨਿਕਲੀ ਚੰਗਿਆੜੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਇਸ ਨਾਲ ਕਣਕ ਦਾ ਨੁਕਸਾਨ ਹੁੰਦਾ ਹੈ। ਮਤੇ ਵਿਚ ਉਲੰਘਣਾ ਕਰਨ ਵਾਲੇ ਕਿਸਾਨਾਂ ਅਤੇ ਤੂੜੀ ਬਣਾਉਣ ਵਾਲੇ ਮਸ਼ੀਨ ਮਾਲਕਾਂ ਨੂੰ ਭਾਰੀ ਜੁਰਮਾਨੇ ਦਾ ਜ਼ਿਕਰ ਕੀਤਾ ਹੈ। ਸਰਪੰਚ ਡਾ. ਜੋਰਾ ਸਿੰਘ ਨੇ ਇਸ ਮਤੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਤਾ ਇਸ ਲਈ ਪਾਇਆ ਗਿਆ ਹੈ ਕਿ ਭਵਿੱਖ ਵਿਚ ਕਿਸੇ ਕਿਸਾਨ ਨੂੰ ਕੋਈ ਨੁਕਸਾਨ ਨਾ ਹੋਵੇ।