ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਜਾਵੇਗਾ
ਕਾਰਪੈਂਟਰ ਯੂਨੀਅਨ, ਮਕਾਨ ਉਸਾਰੀ
Publish Date: Thu, 16 Oct 2025 05:12 PM (IST)
Updated Date: Thu, 16 Oct 2025 05:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਕਾਰਪੈਂਟਰ ਯੂਨੀਅਨ, ਮਕਾਨ ਉਸਾਰੀ ਵਰਕਰ ਯੂਨੀਅਨ, ਗੁਰੂ ਨਾਨਕ ਮੋਦੀਖਾਨਾ ਅਤੇ ਭਾਈ ਲਾਲੋ ਜੀ ਵੈੱਲਫੇਅਰ ਸੁਸਾਇਟੀ ਦੇ ਸਾਂਝੇ ਉਪਰਾਲੇ ਨਾਲ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਵਿਸ਼ਕਰਮਾ ਭਵਨ, ਨੇੜੇ ਸਾਈ ਧਰਮ ਧਾਮ, ਕੋਟਕਪੂਰਾ ਬਾਈਪਾਸ ਮੋਗਾ ਵਿਖੇ ਧਾਰਮਿਕ ਸਮਾਗਮ ਦੇ ਰੂਪ ਵਿੱਚ ਸ਼ਰਧਾ ਅਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਪ੍ਰਧਾਨ ਪ੍ਰੀਤਮ ਸਿੰਘ ਪੱਪੂ ਰਾਜੇਆਣਾ ਨੇ ਦੱਸਿਆ ਕਿ ਬੁੱਧਵਾਰ 22 ਅਕਤੂਬਰ ਨੂੰ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭੋਗ ਉਪਰੰਤ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਆਤਮਕ ਰੂਪ ਨਾਲ ਨਿਹਾਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਪ੍ਰਧਾਨ ਪ੍ਰੀਤਮ ਸਿੰਘ ਪੱਪੂ ਰਾਜੇਆਣਾ ਨੇ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਸਮੇਂ ਸਿਰ ਸਮਾਗਮ ਵਿਚ ਸ਼ਾਮਲ ਹੋਣ ਤੇ ਬਾਬਾ ਵਿਸ਼ਵਕਰਮਾ ਜੀ ਦੇ ਆਸ਼ੀਰਵਾਦ ਪ੍ਰਾਪਤ ਕਰਨ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਸੁਸਾਇਟੀਆ ਦੇ ਸਾਰੇ ਆਗੂਆਂ ਦੀ ਮਹੱਤਵਪੂਰਨ ਭੂਮਿਕਾ ਰਹੇਗੀ, ਜਿਸ ਨੇ ਸਦਾ ਹੀ ਧਾਰਮਿਕ ਤੇ ਸਮਾਜਿਕ ਕਾਰਜਾਂ ਵਿੱਚ ਅੱਗੇ ਰਹਿ ਕੇ ਸੇਵਾ ਨਿਭਾਈ ਹੈ। ਇਸ ਮੌਕੇ ਹਰਦੇਵ ਸਿੰਘ ਚਾਨਾ, ਗੁਰਪ੍ਰੀਤਮ ਸਿੰਘ ਚੀਮਾ, ਮਨਜੀਤ ਸਿੰਘ ਮਿੰਦੀ, ਦਿਆਲ ਸਿੰਘ ਠੇਕੇਦਾਰ, ਸਾਧੂ ਸਿੰਘ ਆਰੇਵਾਲਾ, ਸਤਵੀਰ ਸਿੰਘ, ਬਲਜੀਤ ਸਿੰਘ ਮਿੱਠੂ, ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ ਬੁੱਘੀਪੁਰਾ, ਪਰਮਜੀਤ ਸਿੰਘ, ਜੱਸਦੇਵ ਸਿੰਘ ਚਾਨੀ, ਹਰਦੇਵ ਸਿੰਘ ਧੰਮੂ, ਪ੍ਰਿਤਪਾਲ ਸਿੰਘ ਸੋਨੂ, ਹਰਪ੍ਰੀਤ ਸਿੰਘ ਗਿਆਨੀ ਸੁਖਵਿੰਦਰ ਸਿੰਘ ਆਤਮਾ ਸਿੰਘ ਆਦਿ ਹਾਜ਼ਰ ਸਨ।