ਦਲਾਲੀ ਕਰਨ ਵਾਲੇ ਪਿਉ-ਪੁੱਤ ਨੂੰ ਸਰਕਾਰ ਨੇ ਦਿੱਤੇ ਸਨ ਦੋ ਗੰਨਮੈਨ : ਬਲਕੌਰ ਸਿੰਘ
ਵਿਜੀਲੈਂਸ ਰਿਸ਼ਵਤ ਮਾਮਲੇ ਵਿਜੀਲੈਂਸ ਰਿਸ਼ਵਤ ਮਾਮਲੇ ਵਿਜੀਲੈਂਸ ਰਿਸ਼ਵਤ ਮਾਮਲੇ
Publish Date: Wed, 13 May 2026 08:12 PM (IST)
Updated Date: Thu, 14 May 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਵਿਜੀਲੈਂਸ ਰਿਸ਼ਵਤ ਮਾਮਲੇ ਵਿੱਚ ਦਲਾਲੀ ਕਰਨ ਵਾਲੇ ਪਿਉ, ਪੁੱਤ ਨੂੰ ਭਗਵੰਤ ਮਾਨ ਸਰਕਾਰ ਨੇ ਦੋ ਗੰਨਮੈਨ ਦਿੱਤੇ ਹੋਏ ਸਨ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਹ ਪੋਸਟ ਪਾਈ ਹੈ। ਪੋਸਟ ’ਚ ਉਨ੍ਹਾਂ ਕਿਹਾ ਹੈ ਕਿ ਇਹੀ ਸਰਕਾਰ ਮੇਰੇ ਪੁੱਤਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਤਾਇਨਾਤ 2 ਗੰਨਮੈਨ ਵਾਪਸ ਲੈ ਕੇ ਸੁਰੱਖਿਆ ਖਰਚਾ ਘਟਾਉਣ ਦਾ ਡਰਾਮਾ ਕਰਦੀ ਰਹੀ, ਜਦਕਿ ਦਿੱਲੀ ਇੰਟੈਲੀਜੈਂਸ ਤੱਕ ਨੇ ਸਰਕਾਰ ਨੂੰ ਮੇਰੇ ਪੁੱਤਰ ਦੀ ਸੁਰੱਖਿਆ ਬਾਰੇ ਗੰਭੀਰ ਰਹਿਣ ਲਈ ਚੇਤਾਵਨੀ ਦਿੱਤੀ ਸੀ। ਸਰਕਾਰ ਨੂੰ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ, ਟੈਕਸ ਭਰਨ ਵਾਲੇ, ਮਿਹਨਤਕਸ਼ ਪੰਜਾਬੀਆਂ ਤੇ ਵਪਾਰੀਆਂ ਨੂੰ ਸੁਰੱਖਿਆ ਦੇਣਾ ਖਜ਼ਾਨੇ ’ਤੇ ਬੋਝ ਲੱਗਦਾ ਹੈ, ਜਦਕਿ ਅਸਲ ਹੱਕਦਾਰ ਤਾਂ ਉਹੀ ਹਨ। ਪਰ ਇਸ ਸਰਕਾਰ ਲਈ ਤਾਂ ਦਿੱਲੀ ਦੇ ਲੀਡਰਾਂ ਅਤੇ ਭ੍ਰਿਸ਼ਟਾਚਾਰ ਦੇ ਸਾਥੀਆਂ ਨੂੰ ਸੁਰੱਖਿਆ ਦੇਣਾ ਪਹਿਲ ਹੈ।