ਮਾਨਸਾ 'ਚ ਰਿਸ਼ਤਿਆਂ ਦਾ ਘਾਣ; ਤੇਜ਼ਧਾਰ ਹਥਿਆਰ ਨਾਲ ਪਿਤਾ ਦਾ ਕਤਲ ਕਰਕੇ ਪੁੱਤਰ ਫਰਾਰ, ਭਰਾ ਵੀ ਜ਼ਖਮੀ
ਥਾਣਾ ਬਰੇਟਾ ਦੇ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਗਈ ਹੈ, ਜਦਕਿ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
Publish Date: Tue, 24 Feb 2026 09:02 AM (IST)
Updated Date: Tue, 24 Feb 2026 09:14 AM (IST)
ਹਰਕ੍ਰਿਸ਼ਨ ਸ਼ਰਮਾ/ਚਤਰ ਸਿੰਘ, ਮਾਨਸਾ/ਬੁਢਲਾਡਾ : ਬਰੇਟਾ ਦੇ ਨਜ਼ਦੀਕੀ ਪਿੰਡ ਧਰਮਪੁਰਾ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੁੱਤਰ ਨੇ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ, ਜਦਕਿ ਆਪਣੇ ਭਰਾ ਨੂੰ ਵੀ ਜ਼ਖਮੀ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਬਰੇਟਾ ਪੁਲਿਸ ਨੇ ਮੁਲਜ਼ਮ ਪੁੱਤਰ ਖ਼ਿਲਾਫ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਗੁਰਜੰਟ ਸਿੰਘ (65 ਸਾਲ) ਵਜੋਂ ਹੋਈ ਹੈ, ਜੋ ਆਪਣੀ ਪਤਨੀ ਅਤੇ ਪੁੱਤਰ ਸੁਖਪਾਲ ਸਿੰਘ ਨਾਲ ਪਿੰਡ ਵਿੱਚ ਰਹਿੰਦਾ ਸੀ, ਜਦਕਿ ਉਸਦਾ ਦੂਜਾ ਪੁੱਤਰ ਰਾਏ ਸਿੰਘ (45 ਸਾਲ) ਅਲੱਗ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਰਾਏ ਸਿੰਘ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਇਆ ਅਤੇ ਆਪਣੇ ਪਿਤਾ ਉੱਤੇ ਹਮਲਾ ਕਰ ਦਿੱਤਾ। ਝੜਪ ਦੌਰਾਨ ਉਸਨੇ ਆਪਣੇ ਭਰਾ ਸੁਖਪਾਲ ਸਿੰਘ ਨੂੰ ਵੀ ਜ਼ਖਮੀ ਕਰ ਦਿੱਤਾ।