ਸਕੂਲ ’ਚ ਮਿਲੀ ਲਾਸ਼ ਦੇ ਮਾਮਲੇ ’ਚ ਦੋ ’ਤੇ ਕੇਸ ਦਰਜ
ਤਾਮਕੋਟ ਦੇ ਸਰਕਾਰੀ ਸਕੂਲ
Publish Date: Sat, 25 Apr 2026 08:21 PM (IST)
Updated Date: Sun, 26 Apr 2026 04:20 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਤਾਮਕੋਟ ਦੇ ਸਰਕਾਰੀ ਸਕੂਲ ਦੇ ਬਰਾਂਡੇ ’ਚ ਮਿਲੀ ਪਿਛਲੇ ਦਿਨੀਂ ਲਾਸ਼ ਦੇ ਮਾਮਲੇ ਵਿੱਚ ਥਾਣਾ ਸਦਰ ਮਾਨਸਾ ਪੁਲਿਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਮੱਖਣ ਸਿੰਘ ਨੇ ਦੱਸਿਆ ਕਿ ਮੁਦੱਈ ਜਰਨੈਲ ਸਿੰਘ ਵਾਸੀ ਤਾਮਕੋਟ ਅਨੁਸਾਰ ਉਸ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਉਮਰ 25 ਸਾਲ ਆਪਣੇ ਦੋਸਤ ਗੁਰਦੇਵ ਸਿੰਘ ਨਾਲ ਜਗ੍ਹਾ ਰਾਮ ਤੀਰਥ ਵਿਖੇ ਸ਼ੈਲਰ ‘ਤੇ ਮਜ਼ਦੂਰੀ ਕਰਨ ਜਾਇਆ ਕਰਦਾ ਸੀ। 3 ਅਪ੍ਰੈਲ 2026 ਨੂੰ ਘਰ ਵਾਪਸ ਨਹੀਂ ਆਇਆ। ਉਸ ਦੀ ਲਾਸ਼ ਪਿੰਡ ਤਾਮਕੋਟ ਦੇ ਸਰਕਾਰੀ ਸਕੂਲ ਦੇ ਬਰਾਂਡੇ ’ਚ ਮਿਲੀ ਸੀ। ਜਾਂਚ ਅਧਿਕਾਰੀ ਏਐੱਸਆਈ ਮੱਖਣ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਗੁਰਦੇਵ ਸਿੰਘ ਤੇ ਗੁਰਪਾਸ ਸਿੰਘ ਵਾਸੀ ਤਾਮਕੋਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।