ਵੈੱਬ ਸੀਰੀਜ਼ ‘ਲਾਰੈਂਸ ਆਫ਼ ਪੰਜਾਬ’ ’ਤੇ ਭੜਕੇ ਬਲਕੌਰ ਸਿੰਘ; ਕਿਹਾ- ‘ਕੀ ਉਹ ਕੋਈ ਨੈਸ਼ਨਲ ਐਵਾਰਡੀ ਹੈ ਜੋ ਉਸ ’ਤੇ ਫ਼ਿਲਮ ਬਣ ਰਹੀ ਹੈ?’
Sidhu Moosewala ਦੇ ਪਿਤਾ ਬਲਕੌਰ ਸਿੰਘ ਨੇ ਇਸ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਗੱਲ ਉਸ ਡਾਕੂਮੈਂਟਰੀ ਦੇ ਨਾਮ ’ਤੇ ਹੀ ਇਤਰਾਜ਼ ਹੈ। ਸਰਕਾਰਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਕੋਈ ਨੈਸ਼ਨਲ ਐਵਾਰਡੀ ਹੈ ਜਾਂ ਉਸ ਦੀ ਕੋਈ ਬਹੁਤ ਜ਼ਿਆਦਾ ਵੱਡੀ ਪ੍ਰਾਪਤੀ ਹੈ।
Publish Date: Tue, 21 Apr 2026 02:01 PM (IST)
Updated Date: Tue, 21 Apr 2026 02:06 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਗੈਂਗਸਟਰ ਲਾਰੈਂਸ ਦੇ ਜੀਵਨ 'ਤੇ ਆਧਾਰਿਤ ਦਸਤਾਵੇਜ਼ੀ ਲੜੀ ‘ਲਾਰੈਂਸ ਆਫ਼ ਪੰਜਾਬ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਗੱਲ ਉਸ ਡਾਕੂਮੈਂਟਰੀ ਦੇ ਨਾਮ ’ਤੇ ਹੀ ਇਤਰਾਜ਼ ਹੈ। ਸਰਕਾਰਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਕੋਈ ਨੈਸ਼ਨਲ ਐਵਾਰਡੀ ਹੈ ਜਾਂ ਉਸ ਦੀ ਕੋਈ ਬਹੁਤ ਜ਼ਿਆਦਾ ਵੱਡੀ ਪ੍ਰਾਪਤੀ ਹੈ। ਬਿਨਾ ਅਪਰਾਧ ਤੋਂ ਉਸ ਨੇ ਅੱਜ ਤਕ ਕੀਤਾ ਕੀ ਹੈ ? ‘ਲਾਰੈਂਸ ਆਫ਼ ਪੰਜਾਬ’ ਦੀ ਆ ਰਹੀ ਵੈੱਬ ਸੀਰੀਜ਼ ਦੇ ਸਬੰਧ ‘ਚ ਆਪਣਾ ਇਤਰਾਜ ਜਤਾਉਂਦਿਆਂ ਇਹ ਗੱਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖੀਆਂ।
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਸ ’ਤੇ ਇਤਰਾਜ਼ ਜਤਾਇਆ, ਵਧੀਆ ਗੱਲ ਹੈ। ਪਰ ਬਾਕੀ ਚੁੱਪ ਕਿਉਂ ਬੈਠੇ ਹਨ ? ਅਕਾਲੀ ਦਲ, ਆਮ ਆਦਮੀ ਪਾਰਟੀ ਵਾਲੇ ਕਿਉਂ ਚੁੱਪ ਬੈਠੇ ਹਨ ? ਕਲਪਨਾ ਚਾਵਲਾ, ਨੈਸ਼ਨਲ ਐਵਾਰਡੀ ’ਤੇ ਫ਼ਿਲਮ ਬਣ ਜਾਂਦੀ। ਪਰ ਕੀ ਇਸ ਲਾਰੈਂਸ ਨੂੰ ਨੌਜਵਾਨਾਂ ਦਾ ਰੋਲ ਮਾਡਲ ਦੇ ਤੌਰ ’ਤੇ ਉਸ ਨੂੰ ਲਿਆਉਣਾ ਚਾਹੁੰਦੇ ਹਨ। ਸਾਡੇ ਸਿੱਧੂ ਦਾ ਐਸਵਾਈਐਲ ਵੀ ਹਟਾ ਦਿੱਤਾ ਗਿਆ ਸੀ, ਪਰ ਅਪਰਾਧੀ ਵਿਅਕਤੀ ਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ। ਕਦੇ ਉਸ ਦੀ ਇੰਟਰਵਿਊ ਲਈ ਜਾ ਰਹੀ ਹੈ ਅਤੇ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।