ਸ਼ਹਿਰ ਵਿਚ ਸੀਵਰੇਜ਼ ਸਫ਼ਾਈ ਦਾ ਕੰਮ ਲਟਕਿਆ ਅੱਧਵਿਚਾਲੇ
ਸਰਦੂਲਗੜ੍ਹ ਸ਼ਹਿਰ ਵਿਚ ਸੀਵਰੇਜ ਦੀ
Publish Date: Mon, 20 Apr 2026 08:40 PM (IST)
Updated Date: Tue, 21 Apr 2026 04:07 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ
ਸਰਦੂਲਗੜ੍ਹ : ਸਰਦੂਲਗੜ੍ਹ ਸ਼ਹਿਰ ਵਿਚ ਸੀਵਰੇਜ਼ ਦੀ ਸਫ਼ਾਈ ਨੂੰ ਲੈ ਕੇ 27 ਲੱਖ ਰੁਪਏ ਦੀ ਲਾਗਤ ਦਾ ਟੈਂਡਰ ਹੋਇਆ ਸੀ, ਜਿਸ ਨਾਲ ਸਾਰੇ ਸ਼ਹਿਰ ਦੇ ਮੇਨਹੋਲ ਅਤੇ ਸੀਵਰੇਜ਼ ਦੀਆਂ ਡੱਗੀਆ ਨਵੀਂ ਤਕਨੀਕ ਦੀ ਸੁਪਰ ਸ਼ਕਰ ਮਸ਼ੀਨ ਨਾਲ ਸਾਫ਼ ਕੀਤੇ ਜਾਣੇ ਸਨ। ਪਰ ਠੇਕੇਦਾਰ ਵੱਲੋਂ ਇਸ ਮਸ਼ੀਨ ਦੀ ਵਰਤੋਂ ਨਾ ਕਰਕੇ ਸਧਾਰਨ ਟਰੈਕਟਰ ਪਿਛੇ ਲੱਗੇ ਟੈਂਕਰ ਰਾਹੀਂ ਸਫ਼ਾਈ ਕਰਵਾਉਣੀ ਸ਼ੁਰੂ ਕਰ ਦਿੱਤੀ, ਜਦੋਂ ਇਸ ਦੀ ਭਿਣਕ ਪੱਤਰਕਾਰਾਂ ਨੂੰ ਲੱਗੀ ਤਾਂ ਇਸ ਸਬੰਧੀ ਨਗਰ ਪੰਚਾਇਤ ਦੇ ਜੇਈ ਨਾਲ ਸੰਪਰਕ ਕੀਤਾ। ਜੇਈ ਨੇ ਦੱਸਿਆ ਕਿ ਕੰਮ ਦੀਆਂ ਸ਼ਰਤਾਂ ਵਿੱਚ ਲਿਖਿਆ ਹੋਇਆ ਹੈ ਕਿ ਕੰਮ ਨਵੀਂ ਤਕਨੀਕ ਦੀ ਸੁਪਰ ਸ਼ਕਰ ਮਸ਼ੀਨ ਨਾਲ ਕੀਤਾ ਜਾਣਾ ਹੈ ਪਰ ਠੇਕੇਦਾਰ ਵੱਲੋਂ ਜਿਸ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹ ਸ਼ਰਤਾਂ ਅਨੁਸਾਰ ਸਹੀ ਨਹੀਂ ਹੈ। ਇਸ ਕਾਰਨ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੀ ਕਿਹਾ ਕਿ ਇਕ ਵਾਰ ਕੰਮ ਬੰਦ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਦੁਆਰਾ ਇਹ ਸੀਵਰੇਜ਼ ਸਫ਼ਾਈ ਦਾ ਕੰਮ ਸ਼ੁਰੂ ਹੁੰਦਾ ਹੈ ਕਿਉਂਕਿ ਆਉਣ ਵਾਲਾ ਸਮਾਂ ਬਰਸਾਤਾਂ ਦਾ ਸ਼ੁਰੂ ਹੋ ਜਾਵੇਗਾ। ਜੇਕਰ ਸੀਵਰੇਜ਼ ਦੀ ਸਫ਼ਾਈ ਦਾ ਸਮਾਂ ਰਹਿੰਦੇ ਨਹੀਂ ਹੁੰਦੀ ਤਾਂ ਸ਼ਹਿਰ ਵਾਸੀਆਂ ਨੂੰ ਬਾਰਿਸ਼ਾਂ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।