ਐੱਸਬੀਆਈ ਆਰਸੇਟੀ ਵੱਲੋਂ ਬੱਕਰੀ ਪਾਲਣ ਬੈਚ ਸਮਾਪਤ, ਸਿੱਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ
ਐਸਬੀਆਈ ਆਰਸੇਟੀ ਮਾਨਸਾ ਵੱਲੋਂ ਬੱਕਰੀ ਪਾਲਣ
Publish Date: Sat, 08 Nov 2025 06:23 PM (IST)
Updated Date: Sat, 08 Nov 2025 06:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐੱਸਬੀਆਈ ਆਰਸੇਟੀ ਮਾਨਸਾ ਵੱਲੋਂ ਬੱਕਰੀ ਪਾਲਣ ਦਾ ਬੈਚ ਦਾ ਸਮਾਪਤ ਹੋ ਗਿਆ। ਇਸ ਤਹਿਤ ਸਰਟੀਫ਼ਿਕੇਟ ਵੰਡ ਸਮਾਰੋਹ ਡਾਇਰੈਕਟਰ ਐੱਸਬੀਆਈ ਆਰਸੇਟੀ ਸਰਬਜੀਤ ਕੌਰ ਦੀ ਅਗਵਾਈ ਵਿੱਚ ਹੋਇਆ। ਇਸ ਮੌਕੇ ਡਾ. ਨਛੱਤਰ ਸਿੰਘ ਵੱਲੋਂ ਟ੍ਰੇਨਿੰਗ ਦੌਰਾਨ ਬੱਕਰੀਆਂ ਦੀਆਂ ਵੱਖ-ਵੱਖ ਕਿਸਮਾਂ, ਉਨ੍ਹਾਂ ਦੀਆਂ ਬਿਮਾਰੀਆਂ, ਟੀਕਾਕਰਣ (ਵੈਕਸੀਨੇਸ਼ਨ) ਅਤੇ ਸੰਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ੰਬਰ ਸਿੰਘ (ਐੱਸਸੀ ਕਾਰਪੋਰੇਸ਼ਨ) ਨੇ ਸ਼ਿਰਕਤ ਕੀਤੀ ਅਤੇ ਸਾਰੇ ਸਿੱਖਿਆਰਥੀਆਂ ਨੂੰ ਬੱਕਰੀ ਪਾਲਣ ਖੇਤਰ ਵਿੱਚ ਆਤਮ-ਨਿਰਭਰ ਬਣਨ ’ਤੇ ਨਵੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਸਮਾਰੋਹ ਦੇ ਅਖੀਰ ’ਤੇ ਸਿੱਖਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਸੰਸਥਾ ਵੱਲੋਂ ਉਨ੍ਹਾਂ ਨੂੰ ਟ੍ਰੇਨਿੰਗ ਪੂਰਾ ਕਰਨ ’ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਫੈਕਲਟੀ ਮੈਂਬਰ ਕੁਲਵਿੰਦਰ ਸਿੰਘ, ਦਫ਼ਤਰ ਸਹਾਇਕ ਮਯੰਕ ਅਗਰਵਾਲ ਅਤੇ ਵਰੁਣ ਕੌਸ਼ਲ ਵੀ ਪ੍ਰੋਗਰਾਮ ਵਿੱਚ ਹਾਜ਼ਰ ਸਨ।