ਹਨੀਮੂਨ ਮਨਾਉਣ ਦੁਬਈ ਗਿਆ ਸਰਦੂਲਗੜ੍ਹ ਦਾ ਜੋੜਾ ਜੰਗ ਕਾਰਨ ਫਸਿਆ; ਉਡਾਣਾਂ ਰੱਦ ਹੋਣ ਨਾਲ ਪਰਿਵਾਰ ਚਿੰਤਾ 'ਚ
ਗੁਰਪ੍ਰੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ 23 ਫਰਵਰੀ ਨੂੰ ਵਿਆਹ ਸੀ ਅਤੇ ਉਸ ਦੇ ਬਾਅਦ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਭੁਪਿੰਦਰ ਕੌਰ ਦੁਬਈ ਚਲੇ ਗਏl ਪਰ ਹੁਣ ਇਜ਼ਰਾਈਲ ਈਰਾਨ ਜੰਗ ਲੱਗ ਗਈ ਹੈ ਜਿਸ ਦੇ ਕਾਰਨ ਉਡਾਣਾਂ ਰੱਦ ਹੋ ਗਈਆਂ ਹਨ
Publish Date: Mon, 02 Mar 2026 02:05 PM (IST)
Updated Date: Mon, 02 Mar 2026 02:18 PM (IST)
ਬੁੱਧ ਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ: ਮਾਨਸਾ ਦੇ ਸਰਦੂਲਗੜ੍ਹ ਤੋਂ ਹਨੀਮੂਨ ਮਨਾਉਣ ਦੁਬਈ ਗਿਆ ਜੋੜਾ ਇਜ਼ਰਾਈਲ-ਈਰਾਨ ਜੰਗ ਕਾਰਨ ਉਥੇ ਫਸ ਗਿਆ ਹੈ। ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਭੁਪਿੰਦਰ ਕੌਰ ਦੀ ਵਾਪਸੀ ਦੀ ਫਲਾਈਟ ਤਿੰਨ ਮਾਰਚ ਨੂੰ ਸੀ ਪਰ ਉਡਾਣਾਂ ਰੱਦ ਹੋਣ ਕਾਰਨ ਘਰ ਨਾ ਪਹੁੰਚਣ ਕਾਰਨ ਪਰਿਵਾਰਿਕ ਮੈਂਬਰ ਪਰੇਸ਼ਾਨ ਹੋ ਗਏ ਹਨ l
ਗੁਰਪ੍ਰੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ 23 ਫਰਵਰੀ ਨੂੰ ਵਿਆਹ ਸੀ ਅਤੇ ਉਸ ਦੇ ਬਾਅਦ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਭੁਪਿੰਦਰ ਕੌਰ ਦੁਬਈ ਚਲੇ ਗਏl ਪਰ ਹੁਣ ਇਜ਼ਰਾਈਲ ਈਰਾਨ ਜੰਗ ਲੱਗ ਗਈ ਹੈ ਜਿਸ ਦੇ ਕਾਰਨ ਉਡਾਣਾਂ ਰੱਦ ਹੋ ਗਈਆਂ ਹਨ l ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਗੱਲ ਹੋਈ ਹੈ ਭਾਵੇਂ ਕਿ ਉਹ ਇਹ ਕਹਿ ਰਹੇ ਹਨ ਕਿ ਉਹ ਸੁਰੱਖਿਆਤ ਹਨ ਪਰ ਜੰਗ ਦੇ ਕਾਰਨ ਜ਼ਿਆਦਾਤਰ ਉਡਾਣਾਂ ਰੱਦ ਹੋ ਚੁੱਕੀਆਂ ਹਨ l ਜਿਸ ਕਾਰਨ ਚਿੰਤਾ ਬਣੀ ਹੋਈ ਹੈ।