ਪੰਜਾਬ ਦੇ ਇਸ ਜ਼ਿਲ੍ਹੇ 'ਚ 204 ਕਰੋੜ ਰੁਪਏ ਦੀ ਸ਼ਰਾਬ ਡਕਾਰ ਜਾਣਗੇ ਲੋਕ, ਨਵੀਂ ਆਬਕਾਰੀ ਨੀਤੀ ਨਾਲ ਮਾਲੀਏ 'ਚ ਵੱਡਾ ਵਾਧਾ
ਸ਼ਰਾਬ ਦੇ ਰੇਟਾਂ ਵਿੱਚ ਵਾਧੇ ਨੂੰ ਲੈ ਕੇ ਆਮ ਤੌਰ 'ਤੇ ਲੋਕ ਪ੍ਰਤੀਕਿਰਿਆਵਾਂ ਦਿੰਦੇ ਰਹੇ ਹਨ। ਲੋਕਾਂ ਦੀ ਇਹ ਵੀ ਮੰਗ ਰਹੀ ਹੈ ਕਿ ਜਿਵੇਂ ਹਰ ਵਸਤੂ ਦੇ ਉੱਪਰ ਉਸ ਦਾ ਰੇਟ ਲਿਖਿਆ ਹੁੰਦਾ ਹੈ, ਉੱਥੇ ਹੀ ਸ਼ਰਾਬ ਦੀ ਬੋਤਲ 'ਤੇ ਲਿਖੇ ਰੇਟ ਤੋਂ ਵੱਧ ਵਸੂਲੀ ਕੀਤੀ ਜਾਂਦੀ ਹੈ।
Publish Date: Wed, 18 Mar 2026 03:18 PM (IST)
Updated Date: Wed, 18 Mar 2026 04:43 PM (IST)
ਸੰਵਾਦ ਸਹਿਯੋਗੀ, ਮਾਨਸਾ: ਨਵੀਂ ਆਬਕਾਰੀ ਨੀਤੀ ਤਹਿਤ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ਇਸ ਵਾਰ ਵਧ ਕੇ ਚੜ੍ਹੇ ਹਨ, ਜਦਕਿ ਇਸ ਤੋਂ ਪਹਿਲਾਂ ਅਤੇ 31 ਮਾਰਚ 2026 ਨੂੰ ਖ਼ਤਮ ਹੋਣ ਵਾਲੇ ਸ਼ਰਾਬ ਦੇ ਠੇਕੇ ਬਹੁਤ ਹੀ ਘੱਟ ਰੇਟ 'ਤੇ ਚੜ੍ਹੇ ਸਨ। ਇਸ ਵਾਰ ਸਰਕਾਰ ਨੇ ਸ਼ਰਾਬ ਦੇ ਠੇਕਿਆਂ ਦੀ ਬੋਲੀ ਦੌਰਾਨ ਕਰੀਬ 6.5 ਫ਼ੀਸਦੀ ਵਾਧਾ ਕੀਤਾ ਹੈ। ਇਸ ਵਾਰ ਵੀ ਜ਼ਿਲ੍ਹੇ ਭਰ ਦੇ ਸ਼ਰਾਬ ਦੇ ਠੇਕੇ ਕਿਸੇ ਨਵੇਂ ਗਰੁੱਪ ਕੋਲ ਨਹੀਂ, ਬਲਕਿ ਪਹਿਲਾਂ ਤੋਂ ਸਥਾਪਿਤ ਭੀਮ ਸੇਨ ਐਂਡ ਗਰੁੱਪ ਦੇ ਨਾਮ ਨਿਕਲੇ ਹਨ।
ਸ਼ਰਾਬ ਦੇ ਰੇਟਾਂ 'ਚ ਵਾਧੇ ਨੂੰ ਲੈ ਕੇ ਆਮ ਤੌਰ 'ਤੇ ਲੋਕ ਪ੍ਰਤੀਕਿਰਿਆਵਾਂ ਦਿੰਦੇ ਰਹੇ ਹਨ। ਲੋਕਾਂ ਦੀ ਇਹ ਵੀ ਮੰਗ ਰਹੀ ਹੈ ਕਿ ਜਿਵੇਂ ਹਰ ਵਸਤੂ ਉੱਪਰ ਉਸ ਦਾ ਰੇਟ ਲਿਖਿਆ ਹੁੰਦਾ ਹੈ, ਉਸੇ ਤਰ੍ਹਾਂ ਸ਼ਰਾਬ ਦੀ ਬੋਤਲ 'ਤੇ ਲਿਖੇ ਰੇਟ ਤੋਂ ਵੱਧ ਵਸੂਲੀ ਕੀਤੀ ਜਾਂਦੀ ਹੈ। ਸਾਲ 2026-27 ਦੇ ਨਵੇਂ ਠੇਕਿਆਂ ਦੀ ਬੋਲੀ ਅਨੁਸਾਰ ਜ਼ਿਲ੍ਹੇ ਭਰ ਦੇ ਲੋਕ ਇਸ ਵਾਰ 204 ਕਰੋੜ 64 ਲੱਖ 9350 ਰੁਪਏ ਦੀ ਸ਼ਰਾਬ ਡਕਾਰ ਜਾਣਗੇ।
ਨਵੀਂ ਬੋਲੀ ਤਹਿਤ ਮਾਨਸਾ ਸਿਟੀ-1 ਦੇ ਏਰੀਏ ਦੇ ਠੇਕੇ ਪਿਛਲੇ ਸਾਲ 65,01,77,777 ਰੁਪਏ 'ਚ ਚੜ੍ਹੇ ਸਨ, ਜਦਕਿ ਇਸ ਵਾਰ ਇਨ੍ਹਾਂ ਦੀ ਬੋਲੀ 69,24,39,340 ਰੁਪਏ ਵਿੱਚ ਹੋਈ ਹੈ। ਸਿਟੀ-2 ਮਾਨਸਾ ਦੇ ਠੇਕਿਆਂ ਦੀ ਪਿਛਲੇ ਸਾਲ ਬੋਲੀ 66,05,55,555 ਰੁਪਏ ਵਿੱਚ ਹੋਈ ਸੀ, ਇਸ ਵਾਰ ਇਹ ਬੋਲੀ 70,34,91,670 ਰੁਪਏ ਲੱਗੀ ਹੈ।
ਉੱਥੇ ਹੀ ਬੁਢਲਾਡਾ 'ਚ ਪਿਛਲੇ ਸਾਲ ਇਹ ਬੋਲੀ 61,07,77,777 ਰੁਪਏ 'ਚ ਹੋਈ ਸੀ ਅਤੇ ਇਸ ਵਾਰ ਨਵੇਂ ਸਾਲ ਲਈ 65,04,78,340 ਰੁਪਏ 'ਚ ਹੋਈ ਹੈ। ਪਿਛਲੇ ਸਾਲ ਜ਼ਿਲ੍ਹੇ ਭਰ ਦੇ ਤਿੰਨ ਜ਼ੋਨਾਂ ਦੇ ਠੇਕੇ 192 ਕਰੋੜ 15 ਲੱਖ 11 ਹਜ਼ਾਰ 109 ਰੁਪਏ 'ਚ ਹੋਏ ਸਨ, ਜਦਕਿ ਇਸ ਵਾਰ ਇਹ ਬੋਲੀ ਵਧ ਕੇ 204 ਕਰੋੜ 64 ਲੱਖ 09 ਹਜ਼ਾਰ 350 ਰੁਪਏ ਹੋਈ ਹੈ।