ਡੇਂਗੂ ਤੇ ਮਲੇਰੀਏ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸੁਚੇਤ ਹੋਣ ਦੀ ਲੋੜ : ਗਰਗ
ਗਰਮੀਆਂ ਦੇ ਮੌਸਮ ਵਿੱਚ ਮੱਛਰਾਂ ਕਾਰਣ
Publish Date: Thu, 07 May 2026 04:26 PM (IST)
Updated Date: Thu, 07 May 2026 04:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਗਰਮੀਆਂ ਦੇ ਮੌਸਮ ਵਿੱਚ ਮੱਛਰਾਂ ਕਾਰਣ ਡੇਂਗੂ ਅਤੇ ਮਲੇਰੀਏ ਦੀਆਂ ਬਿਮਾਰੀਆਂ ਫ਼ੈਲਦੀਆਂ ਹਨ। ਇਹ ਵਿਚਾਰ ਦਿੰਦਿਆਂ ਰੋਗੀ ਕਲਿਆਣ ਸੰਮਤੀ ਸਿਵਲ ਹਸਪਤਾਲ ਮਾਨਸਾ ਦੇ ਮੈਂਬਰ ਅਸ਼ੋਕ ਗਰਗ ਨੇ ਦੱਸਿਆ ਕਿ ਸ਼ਹਿਰ ਵਿਚ ਥਾਂ ਥਾਂ ਤੇ ਖੜ੍ਹੇ ਗੰਦੇ ਪਾਣੀ ਕਰਕੇ ਮੱਛਰਾਂ ਦੀ ਭਰਮਾਰ ਹੈ। ਇਨ੍ਹਾਂ ਮੱਛਰਾਂ ਕਾਰਣ ਡੇਂਗੂ ਅਤੇ ਮਲੇਰੀਏ ਦੀਆਂ ਬੀਮਾਰੀਆਂ ਫ਼ੈਲਦੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਘਰਾਂ ਦੇ ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਕੂਲਰਾਂ ਅਤੇ ਗਮਲਿਆਂ ਵਿੱਚ ਪਾਣੀ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਅਤੇ ਬਿਮਾਰੀ ਦੇ ਸ਼ੁਰੂਆਤੀ ਲੱਛਣਾ ਸਮੇਂ ਹੀ ਨਜ਼ਦੀਕ ਦੇ ਸਿਹਤ ਕੇਂਦਰ ਵਿਖੇ ਜਾ ਕੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਤਾਂ ਕਿ ਬੀਮਾਰੀ ਕੋਈ ਗੰਭੀਰ ਰੂਪ ਧਾਰਨ ਨਾ ਕਰ ਸਕੇ। ਉਨ੍ਹਾਂ ਇਸ ਸਬੰਧੀ ਐੱਸਐੱਮਓ ਮਾਨਸਾ ਨਾਲ ਵਿਚਾਰ ਕਰਨ ਉਪਰੰਤ ਦੱਸਿਆ ਕਿ ਡਾਕਟਰ ਵੱਲੋਂ ਦੱਸਿਆ ਗਿਆ ਹੈ ਕਿ ਸਾਰੇ ਸਿਹਤ ਕੇਂਦਰਾਂ ਵਿੱਚ ਹਰ ਤਰ੍ਹਾਂ ਦੀਆਂ ਦਵਾਈਆਂ ਦਾ ਪੂਰ੍ਹਾ ਸਟਾਕ ਹੈ ਅਤੇ ਸਮੇਂ ਸਮੇਂ ਤੇ ਸ਼ਹਿਰ ਵਿੱਚ ਕੀਟਨਾਸ਼ਕਾਂ ਦੀ ਸਪਰੇਅ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰੇਕ ਸੈਂਟਰ ਵਿੱਚ ਡਾਕਟਰ ਤਾਇਨਾਤ ਹਨ ਅਤੇ ਹਰ ਤਰ੍ਹਾਂ ਦੇ ਟੈਸਟ ਉਪਲਬਧ ਹਨ ਕਿਸੇ ਵੀ ਤਰ੍ਹਾਂ ਦੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਮੌਕੇ ਪ੍ਰਸ਼ੋਤਮ ਬਾਂਸਲ, ਮਾਸਟਰ ਤੀਰਥ ਸਿੰਘ ਮਿੱਤਲ, ਰੂਲਦੂ ਰਾਮ ਬਾਂਸਲ, ਓਮ ਪ੍ਰਕਾਸ਼ ਜਿੰਦਲ, ਦਰਸ਼ਨ ਪਾਲ ਗਰਗ, ਰਾਜ ਨਾਰਾਇਣ ਕੂਕਾ, ਬਿੰਦਰਪਾਲ ਗਰਗ, ਰਮੇਸ਼ ਜਿੰਦਲ ਹਾਜ਼ਰ ਸਨ।