ਭਾਜਪਾ ਵੱਲੋਂ ਨਗਰ ਕੌਂਸਲ ਤੇ ਨਗਰ ਪੰਚਾਇਤ ਦੇ ਇੰਚਾਰਜ ਨਿਯੁਕਤ
ਭਾਜਪਾ ਵੱਲੋਂ ਨਗਰ ਕੌਂਸਲ ਅਤੇ
Publish Date: Tue, 28 Apr 2026 09:32 PM (IST)
Updated Date: Wed, 29 Apr 2026 04:20 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਜਪਾ ਵੱਲੋਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ। ਮਾਨਸਾ ਨਗਰ ਕੌਂਸਲ ਲਈ ਇੰਚਾਰਜ ਰਿਸ਼ੀਪਾਲ ਖੇੜਾ ਨੂੰ ਲਗਾਇਆ ਗਿਆ ਹੈ। ਇਸ ਦੇ ਇਲਾਵਾ ਬੁਢਲਾਡਾ ਨਗਰ ਕੌਂਸਲ ਦੇ ਇੰਚਾਰਜ ਅੰਮ੍ਰਿਤਰਾਜਦੀਪ ਸਿੰਘ ਚੱਠਾ, ਬੋਹਾ ਨਗਰ ਪੰਚਾਇਤ ਲਈ ਭੋਲਾ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਜੋਗਾ ਨਗਰ ਪੰਚਾਇਤ ਚੋਣਾਂ ਲਈ ਇੰਚਾਰਜ ਜਗਦੀਪ ਸਿੰਘ ਨਕੱਈ ਨੂੰ ਲਗਾਇਆ ਗਿਆ ਹੈ। ਜ਼ਿਲ੍ਹਾ ਵਾਈਸ ਪ੍ਰਧਾਨ ਵਿਨੋਦ ਕਾਲੀ ਅਤੇ ਇੰਚਾਰਜ 2 ਤੇ ਪ੍ਰੇਮ ਸਾਗਰ ਭੋਲਾ ਸਰਕਲ ਪ੍ਰਧਾਨ 2 ਨੇ ਹਾਈਕਮਾਨ ਦਾ ਧੰਨਵਾਦ ਕੀਤਾ ਹੈ।