ਕੁਲਫ਼ੀਆਂ ਦੇ ਪੈਸੇ ਮੰਗਣ ’ਤੇ ਕੁੱਟਮਾਰ, ਦੋ ਖ਼ਿਲਾਫ਼ ਕੇਸ
ਕੁਲਫ਼ੀਆਂ ਵੇਚਣ ਵਾਲੇ ਦੀ ਕੁਲਫ਼ੀਆਂ
Publish Date: Sun, 10 May 2026 06:28 PM (IST)
Updated Date: Mon, 11 May 2026 04:15 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕੁਲਫ਼ੀਆਂ ਵੇਚਣ ਵਾਲੇ ਦੀ ਕੁਲਫ਼ੀਆਂ ਦੇ ਪੈਸੇ ਮੰਗਣ ’ਤੇ ਕੁੱਟਮਾਰ ਕਰਨ ਦੇ ਦੋਸ਼ ’ਚ ਦੋ ਅਣਪਛਾਤਿਆਂ ਖ਼ਿਲਾਫ਼ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐਸਆਈ ਮੰਗਤ ਰਾਏ ਨੇ ਦੱਸਿਆ ਕਿ ਧਰਮਿੰਦਰ ਕੁਮਾਰ ਵਾਸੀ ਆਇਨਾ ਜ਼ਿਲ੍ਹਾ ਸਾਹਰਸਾ ਬਿਹਾਰ ਹਾਲ ਜਿੰਮੀ ਕੁਲਫ਼ੀ ਫੈਕਟਰੀ ਨੇੜੇ ਓਵਰਬ੍ਰਿਜ ਬੁਢਲਾਡਾ ਅਨੁਸਾਰ 26 ਅਪ੍ਰੈਲ 2026 ਨੂੰ ਵਕਤ ਕਰੀਬ 8.30 ਵਜੇ ਸ਼ਾਮ ਦਾ ਹੋਵੇਗਾ। ਉਹ ਆਪਣੀ ਰੇਹੜੀ ’ਤੇ ਕੁਲਫ਼ੀਆ ਵੇਚ ਰਿਹਾ ਸੀ। ਇੰਨੇ ’ਚ ਦੋ ਅਣਪਛਾਤੇ ਵਿਅਕਤੀ ਜਿੰਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਐੱਚਐੱਫ ਡੀਲੈਕਸ ਹੀਰੋ ਮੋਟਰਸਾਈਕਲ ’ਤੇ ਆਏ ਤੇ ਮੇਰੇ ਕੋਲੋਂ ਕੁਲਫੀਆਂ ਦੀ ਮੰਗ ਕਰਨ ਲੱਗ ਪਏ। ਮੈਂ ਦੋਵਾਂ ਵਿਅਕਤੀਆਂ ਨੂੰ ਕੁਲਫੀਆਂ ਦੇ ਦਿੱਤੀਆਂ ਤੇ ਜਦ ਉਹ ਕੁਲਫੀਆਂ ਦੇ ਪੈਸਿਆਂ ਦੀ ਮੰਗ ਕਰਨ ਲੱਗਿਆ ਤਾਂ ਉਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ। ਜਾਂਚ ਅਧਿਕਾਰੀ ਅਨੁਸਾਰ ਇਸ ਮਾਮਲੇ ’ਚ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।