Mansa News : ਪਿੰਡ ਕੋਟੜਾ ਕਲਾਂ 'ਚ PRTC ਬੱਸ ਦੀ ਭੰਨਤੋੜ ਦਾ ਮਾਮਲਾ ਪਹੁੰਚਿਆ ਭੀਖੀ ਥਾਣੇ
ਘਟਨਾ ਤੋਂ ਬਾਅਦ ਮਾਮਲਾ ਭਿੱਖੀ ਥਾਣਾ ਤਕ ਪਹੁੰਚ ਗਿਆ ਹੈ। ਜਾਂਚ ਅਧਿਕਾਰੀ ਸਤਿਗੁਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਕੀਤਾ ਜਾਵੇਗਾ।
Publish Date: Wed, 25 Mar 2026 03:19 PM (IST)
Updated Date: Wed, 25 Mar 2026 03:23 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਦੇ ਪਿੰਡ ਕੋਟੜਾ ਕਲਾਂ 'ਚ ਬੁੱਧਵਾਰ ਸਵੇਰੇ ਕਰੀਬ ਸਾਢੇ 9 ਵਜੇ ਇਕ ਪੰਜਾਬ ਰੋਡਵੇਜ਼ ਟ੍ਰਾਂਸਪੋਰਟ ਕਾਰਪੋਰੇਸ਼ਨ (PRTC) ਦੀ ਬੱਸ ਦੀ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਟਿਆਲਾ ਵੱਲੋਂ ਆ ਰਹੀ ਸੀl ਬੱਸ ਨੂੰ ਕੁਝ ਲੋਕਾਂ ਵੱਲੋਂ ਰੋਕ ਕੇ ਉਸ ਦੀ ਤੋੜਭੰਨ ਕੀਤੀ ਗਈ।
ਲੋਕਾਂ ਦਾ ਦੋਸ਼ ਸੀ ਕਿ ਇਹ ਬੱਸ ਕੋਟੜਾ ਕਲਾਂ 'ਚ ਨਹੀਂ ਰੁਕਦੀ, ਜਿਸ ਕਾਰਨ ਉਨ੍ਹਾਂ ਵਿਚ ਰੋਸ ਪੈਦਾ ਹੋਇਆ। ਬੱਸ ਦੇ ਕੰਡਕਟਰ ਜਗਸੀਰ ਸਿੰਘ ਨੇ ਦੱਸਿਆ ਕਿ ਬੱਸ ਰੋਜ਼ਾਨਾ ਪਟਿਆਲਾ ਵੱਲੋਂ ਮਾਨਸਾ ਵੱਲ ਆਉਂਦੀ ਹੈ ਅਤੇ ਇੱਥੇ ਖੜ੍ਹੀਆਂ ਸਵਾਰੀਆਂ ਨੂੰ ਲੈ ਕੇ ਜਾਂਦੀ ਹੈ l ਅੱਜ ਜਦੋਂ ਬਸ ਇੱਥੇ ਪੁੱਜੀ ਤਾਂ ਨੈਸ਼ਨਲ ਹਾਈਵੇ 'ਤੇ ਕੁਝ ਲੋਕ ਇਕੱਠੇ ਹੋ ਕੇ ਖੜ੍ਹੇ ਸਨ l ਉਨ੍ਹਾਂ ਨੇ ਕਿਹਾ ਕਿ ਇੱਥੇ ਬੱਸਾਂ ਨਹੀਂ ਰੁਕਦੀਆਂ ਜਿਸ ਕਾਰਨ ਲੋਕ ਦੁਖੀ ਹਨ, ਪਰ ਡਰਾਈਵਰ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਬਸ ਰੋਜ਼ਾਨਾ ਇੱਥੇ ਰੁਕਦੀ ਹੈ ਪਰ ਫਿਰ ਵੀ ਕੁਝ ਲੋਕਾਂ ਵੱਲੋਂ ਬੱਸ ਦੇ ਸ਼ੀਸ਼ੇ ਭੰਨ ਦਿੱਤੇ ਗਏ। ਇਸ ਮਾਮਲੇ 'ਚ ਦਰਖਾਸਤ ਥਾਣਾ ਭਿੱਖੀ 'ਚ ਦਿੱਤੀ ਗਈ ਹੈ l
ਘਟਨਾ ਤੋਂ ਬਾਅਦ ਮਾਮਲਾ ਭਿੱਖੀ ਥਾਣਾ ਤਕ ਪਹੁੰਚ ਗਿਆ ਹੈ। ਜਾਂਚ ਅਧਿਕਾਰੀ ਸਤਿਗੁਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਕੀਤਾ ਜਾਵੇਗਾ।