ਸਹਾਇਕ ਥਾਣੇਦਾਰ ਨੂੰ ਗੱਡੀ ਹੇਠ ਕੁਚਲਣ ਦੀ ਘਟਨਾ : ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵਿੱਢੀ ਸਖ਼ਤ ਕਾਰਵਾਈ
ਬਰਨਾਲਾ ਸਿਰਸਾ ਕੌਮੀ ਮਾਰਗ ’ਤੇ ਸਰਦੂਲਗੜ੍ਹ ਵਿਖੇ ਤੇਜ਼ ਰਫ਼ਤਾਰ ਗੱਡੀ ਨੇ ਬੁੱਧਵਾਰ ਦੇਰ ਸ਼ਾਮ ਇੱਕ ਸਹਾਇਕ ਥਾਣੇਦਾਰ ਨੂੰ ਡਿਊਟੀ ’ਤੇ ਕੁਚਲ ਦਿੱਤਾ ਸੀ। ਇਸ ਦੌਰਾਨ ਮੌਕੇ ’ਤੇ ਸਹਾਇਕ ਥਾਣੇਦਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਸਰਦੂਲਗੜ੍ਹ ਪੁਲਿਸ ਨੇ ਗੱਡੀ ਕਬਜ਼ੇ ’ਚ ਲੈ ਲਈ ਸੀ ਅਤੇ ਹੁਣ ਦੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Publish Date: Thu, 30 Apr 2026 12:48 PM (IST)
Updated Date: Thu, 30 Apr 2026 12:51 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ। ਬਰਨਾਲਾ ਸਿਰਸਾ ਕੌਮੀ ਮਾਰਗ ’ਤੇ ਸਰਦੂਲਗੜ੍ਹ ਵਿਖੇ ਤੇਜ਼ ਰਫ਼ਤਾਰ ਗੱਡੀ ਨੇ ਬੁੱਧਵਾਰ ਦੇਰ ਸ਼ਾਮ ਇੱਕ ਸਹਾਇਕ ਥਾਣੇਦਾਰ ਨੂੰ ਡਿਊਟੀ ’ਤੇ ਕੁਚਲ ਦਿੱਤਾ ਸੀ। ਇਸ ਦੌਰਾਨ ਮੌਕੇ ’ਤੇ ਸਹਾਇਕ ਥਾਣੇਦਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਸਰਦੂਲਗੜ੍ਹ ਪੁਲਿਸ ਨੇ ਗੱਡੀ ਕਬਜ਼ੇ ’ਚ ਲੈ ਲਈ ਸੀ ਅਤੇ ਹੁਣ ਦੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਸਰਦੂਲਗੜ੍ਹ ਦੀ ਇੰਸਪੈਕਟਰ ਪੁਸ਼ਪਿੰਦਰ ਕੌਰ ਦੱਸਿਆ ਕਿ ਮੁਦੱਈ ਮੁਖਿੰਦਰ ਸਿੰਘ ਵਾਸੀ ਨਥੇਹਾ ਹਾਲ ਆਬਾਦ ਗਲੀ ਨੰਬਰ.14, ਨੱਤ ਰੋਡ , ਤਲਵੰਡੀ ਸਾਬੋ ਬਠਿੰਡਾ ਅਨੁਸਾਰ 29 ਅਪ੍ਰੈਲ 2026 ਨੂੰ ਉਹ ਸਰਦੂਲਗੜ੍ਹ ਵਿਖੇ ਕਿਸੇ ਜ਼ਰੂਰੀ ਕੰਮ ਕਾਰ ਸਬੰਧੀ ਆਇਆ ਸੀ। ਵਕਤ ਕਰੀਬ 6.15 ਸ਼ਾਮ ਦਾ ਹੋਵੇਗਾ।
ਇੱਕ ਗੱਡੀ ਨੰਬੀ ਸੀਐਚ - 01ਏਯੂ - 1567 ਸਕੋਡਾ ਰੰਗ ਕਾਲਾ ਸ਼ਹਿਰ ਸਰਦੂਲਗੜ੍ਹ ਵੱਲੋਂ ਸਿਰਸਾ ਕੈਂਚੀਆਂ ਵੱਲ ਤੇਜ਼ ਰਫ਼ਤਾਰ ਵਿੱਚ ਆਉਂਦੀ ਦਿੱਤੀ। ਮੁਦੱਈ ਮੁਖਿੰਦਰ ਸਿੰਘ ਅਨੁਸਾਰ ਜਦ ਉਸ ਦੇ ਭਰਾ ਏਐੱਸਆਈ ਸੁਖਮੰਦਰ ਸਿੰਘ ਨੇ ਗੱਡੀ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਸਕੌਡਾ ਗੱਡੀ ਦੇ ਡਰਾਈਵਰ ਸੀਰਾ ਸਿੰਘ ਨੇ ਗੱਡੀ ਉਸ ਦੇ ਭਰਾ ਵਿੱਚ ਮਾਰ ਦੇਣ ਦੀ ਨੀਯਤ ਨਾਲ ਸਿੱਧੀ ਚੜ੍ਹਾ ਦਿੱਤੀ। ਇਸ ਨਾਲ ਮੇਰੇ ਭਰਾ ਦੀ ਮੌਤ ਹੋ ਗਈ।
ਸਰਦੂਲਗੜ੍ਹ ਥਾਣਾ ਇੰਚਾਰਜ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਦੱਈ ਦੇ ਬਿਆਨਾਂ ’ਤੇ ਜਸਵੀਰ ਸਿੰਘ ਉਰਫ਼ ਸੀਰਾ ਅਤੇ ਤੇਜਿੰਦਰ ਸਿੰਘ ਵਾਸੀ ਮੌਜੀਆ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।