ਬੱਕਰੀਆਂ ਦਾ ਪਾਲਕ ਕੋਮਲਦੀਪ ਬਣਿਆ ਰਿਸਰਚ ਸਕਾਲਰ, JRF ’ਚੋਂ ਰਾਸ਼ਟਰੀ ਪੱਧਰ ’ਤੇ ਪ੍ਰਾਪਤ ਕੀਤਾ ਛੇਵਾਂ ਰੈਂਕ
ਕੋਮਲਦੀਪ ਸਿੰਘ ਦੀ ਸਫ਼ਲਤਾ ਸਾਬਤ ਕਰਦੀ ਹੈ ਕਿ ਕੰਮ ਕੋਈ ਵੀ ਹੋਵੇ, ਉਹ ਕਦੇ ਵੀ ਇਨਸਾਨ ਲਈ ਰੁਕਾਵਟ ਨਹੀਂ ਬਣਦਾ, ਬਲਕਿ ਹੌਂਸਲੇ ਦਾ ਆਸਰਾ ਬਣਦਾ ਹੈ। ਜ਼ਿਕਰਯੋਗ ਹੈ ਕਿ ਜੂਨੀਅਰ ਰਿਸਰਚ ਫੈਲੋਸ਼ਿਪ ਭਾਰਤ ਦੀ ਮਹੱਤਵਪੂਰਨ ਫੈਲੋਸ਼ਿਪ ਹੈ। ਫੈਲੋਸ਼ਿਪ ਯੂਜੀਸੀ ਨੈੱਟ ਇਮਤਿਹਾਨ ਵਿਚੋਂ ਉੱਚ ਦਰਜੇ ਦੇ ਨੰਬਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਦਿੱਤੀ ਜਾਂਦੀ ਹੈ, ਜਿਸ ਵਿਚ ਪਹਿਲੇ ਦੋ ਸਾਲ ਖੋਜ ਕਾਰਜਾਂ ਲਈ ਵਿਦਿਆਰਥੀ ਨੂੰ 37 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਅਗਲੇ ਤਿੰਨ ਸਾਲ ਲਈ ਸੀਨੀਅਰ ਫ਼ੈਲੋਸ਼ਿਪ ਹੋਣ ਤੇ ਇਹ ਰਾਸ਼ੀ 42 ਹਜ਼ਾਰ ਰੁਪਏ ਮਹੀਨਾ ਹੋ ਜਾਂਦੀ ਹੈ।
Publish Date: Sat, 14 Feb 2026 09:22 AM (IST)
Updated Date: Sat, 14 Feb 2026 09:25 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬੋਹਾ ਦੇ ਰਹਿਣ ਵਾਲਾ ਬੱਕਰੀਆਂ ਦਾ ਪਾਲਕ ਸਿਰੜੀ ਨੌਜਵਾਨ ਕੁੱਝ ਸਮਾਂ ਪਹਿਲਾਂ ਉਸ ਸਮੇਂ ਸੁਰਖੀਆਂ ’ਚ ਆਇਆ ਸੀ, ਜਦ ਉਸ ਨੇ ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ ਕੀਤੀ ਸੀ। ਹੁਣ ਨਵਾਂ ਮੀਲ ਪੱਥਰ ਕਾਇਮ ਕਰਦਿਆਂ ਉਸ ਨੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਵਿਚ ਰਾਸ਼ਟਰੀ ਪੱਧਰ ’ਤੇ ਛੇਵਾਂ ਰੈਂਕ ਪ੍ਰਾਪਤ ਕੀਤਾ ਹੈ।
ਕੋਮਲਦੀਪ ਸਿੰਘ ਦੀ ਸਫ਼ਲਤਾ ਸਾਬਤ ਕਰਦੀ ਹੈ ਕਿ ਕੰਮ ਕੋਈ ਵੀ ਹੋਵੇ, ਉਹ ਕਦੇ ਵੀ ਇਨਸਾਨ ਲਈ ਰੁਕਾਵਟ ਨਹੀਂ ਬਣਦਾ, ਬਲਕਿ ਹੌਂਸਲੇ ਦਾ ਆਸਰਾ ਬਣਦਾ ਹੈ। ਜ਼ਿਕਰਯੋਗ ਹੈ ਕਿ ਜੂਨੀਅਰ ਰਿਸਰਚ ਫੈਲੋਸ਼ਿਪ ਭਾਰਤ ਦੀ ਮਹੱਤਵਪੂਰਨ ਫੈਲੋਸ਼ਿਪ ਹੈ। ਫੈਲੋਸ਼ਿਪ ਯੂਜੀਸੀ ਨੈੱਟ ਇਮਤਿਹਾਨ ਵਿਚੋਂ ਉੱਚ ਦਰਜੇ ਦੇ ਨੰਬਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਦਿੱਤੀ ਜਾਂਦੀ ਹੈ, ਜਿਸ ਵਿਚ ਪਹਿਲੇ ਦੋ ਸਾਲ ਖੋਜ ਕਾਰਜਾਂ ਲਈ ਵਿਦਿਆਰਥੀ ਨੂੰ 37 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਅਗਲੇ ਤਿੰਨ ਸਾਲ ਲਈ ਸੀਨੀਅਰ ਫ਼ੈਲੋਸ਼ਿਪ ਹੋਣ ਤੇ ਇਹ ਰਾਸ਼ੀ 42 ਹਜ਼ਾਰ ਰੁਪਏ ਮਹੀਨਾ ਹੋ ਜਾਂਦੀ ਹੈ।
ਕੋਮਲਦੀਪ ਸਿੰਘ ਨੇ ਕਮਯਾਬੀ ਦਾ ਸਿਹਰਾ ਆਪਣੇ ਗੁਰੂਆਂ ਤੇ ਅਧਿਆਪਕਾਂ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਮਾਨਸਾ ਦੇ ਚੇਅਰਮੈਨ ਏਕਮ ਸੋਹਲ, ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਅਤੇ ਅੰਗਰੇਜ਼ੀ ਵਿਭਾਗ ਦੇ ਐੱਚਓਡੀ ਡਾ. ਸ਼ਬੀਰ ਅਹਿਮਦ ਸ਼ਾਹ ਅਤੇ ਅਸਿਸਟੈਂਟ ਪ੍ਰੋਫ਼ੈਸਰ ਬੇਅੰਤ ਕੌਰ ਦਾ ਵੀ ਕਾਫ਼ੀ ਸਹਿਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਚ ਐਮਏ ਅੰਗਰੇਜ਼ੀ ਕਰ ਰਹੇ ਹਨ। ਇਸ ਦੇ ਨਾਲ ਹੀ ਉਸ ਨੇ ਆਪਣੇ ਮਾਤਾ- ਪਿਤਾ ਦਾ ਧੰਨਵਾਦ ਕੀਤਾ ਹੈ।