ਸਰਦੂਲਗੜ੍ਹ 'ਚ ਦੋ ਲੋਕਾਂ ਦਾ ਬੇਰਹਿਮੀ ਨਾਲ ਕਤਲ, ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੁੰ ਅੰਜ਼ਾਮ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਫਾਰਮ ਹਾਊਸ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਤਲਾਸ਼ੀ ਅਭਿਆਨ ਜਾਰੀ ਹੈ। ਜਾਂਚ ਲਈ ਪਹੁੰਚੇ ਸੀਨੀਅਰ ਪੁਲਿਸ ਕਪਤਾਨ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਦਾਤ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।
Publish Date: Fri, 27 Feb 2026 12:01 PM (IST)
Updated Date: Fri, 27 Feb 2026 02:50 PM (IST)
ਬੁੱਧਰਾਮ ਬਾਂਸਲ, ਸਰਦੂਲਗੜ੍ਹ। ਸ਼ਹਿਰ ਦੀ ਸ਼ੈਲਰ ਰੋਡ ‘ਤੇ ਅੱਜ ਸਵੇਰੇ ਦੋ ਵਿਅਕਤੀਆਂ ਦੇ ਕਤਲ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਸਵੀਰ ਕੁਮਾਰ ਉਰਫ਼ ਕਾਕਾ (48), ਪੁੱਤਰ ਭਗਵਾਨ ਦਾਸ, ਵਾਸੀ ਸਰਦੂਲਗੜ੍ਹ, ਅੱਜ ਸਵੇਰੇ ਆਪਣੀ ਸ਼ੈਲਰ ਰੋਡ ਸਥਿਤ ਫਾਰਮ ਹਾਊਸ ਵਿਖੇ ਹਾਜਰ ਸੀ । ਇਸ ਮੌਕੇ ਫਾਰਮ ਹਾਊਸ ਤੇ ਮਾਲੀ ਦਾ ਕੰਮ ਕਰਨ ਵਾਲਾ ਬਲਦੇਵ ਵੀ ਮੌਜੂਦ ਸੀ । ਤਾਂ ਉਥੇ ਪਹੁੰਚੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਦੋਨਾਂ ਦੀ ਹਤਿਆ ਕਰ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਫਾਰਮ ਹਾਊਸ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਤਲਾਸ਼ੀ ਅਭਿਆਨ ਜਾਰੀ ਹੈ। ਜਾਂਚ ਲਈ ਪਹੁੰਚੇ ਸੀਨੀਅਰ ਪੁਲਿਸ ਕਪਤਾਨ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਦਾਤ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਰ ਪੱਖ ਤੋਂ ਜਾਂਚ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਦਿਨ ਦਿਹਾੜੇ ਹੋਈ ਦੋਹਰੇ ਹਤਿਆਕਾਂਡ ਨਾਲ ਸ਼ਹਿਰ ਵਿੱਚ ਸਨਸਨੀ ਫੈਲ ਗਈ। ਇਸ ਮੌਕੇ ਮ੍ਰਿਤਕ ਜਸਵੀਰ ਕੁਮਾਰ ਦੇ ਚਾਚਾ ਸਤਪਾਲ ਸਿੰਗਲਾ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 10 ਵਜੇ ਮੈਂਨੂੰ ਪਤਾ ਚੱਲਿਆ ਕਿ ਜਸਵੀਰ ਕੁਮਾਰ(ਕਾਕਾ) ਅਤੇ ਮਾਲੀ ਬਲਦੇਵ ਦੀ ਅਨਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਹੈ ਮੈ ਜਾ ਕੇ ਵੇਖਿਆ ਤਾਂ ਪੁਲਿਸ ਜਾਂਚ ਕਰ ਰਹੀ ਸੀ ਅਸੀਂ ਪੁਲਿਸ ਤੋਂ ਇੰਸਾਫ ਦੀ ਮੰਗ ਕਰਦੇ ਹਾਂ।