ਫ਼ਲਾਇੰਗ ਬਰਡਜ਼ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੂੰ ਜਿਮ ਵਿਜ਼ਿਟ ਕਰਵਾਇਆ
ਫ਼ਲਾਇੰਗ ਬਰਡਜ਼ ਸਕੂਲ ਮਾਨਸਾ ਦੀ ਪਹਿਲੀ ਤੋਂ ਚੌਥੀ ਕਲਾਸ
Publish Date: Thu, 18 Sep 2025 05:55 PM (IST)
Updated Date: Thu, 18 Sep 2025 05:56 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਫ਼ਲਾਇੰਗ ਬਰਡਜ਼ ਸਕੂਲ ਮਾਨਸਾ ਦੀ ਪਹਿਲੀ ਤੋਂ ਚੌਥੀ ਕਲਾਸ ਤੱਕ ਦੇ ਬੱਚਿਆਂ ਨੂੰ ਜਿਮ ਵਿਜ਼ਿਟ ਕਰਵਾਈ। ਬੱਚਿਆਂ ਨੇ ਵੱਖ–ਵੱਖ ਮਸ਼ੀਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਬੱਚਿਆਂ ਨੂੰ ਦੱਸਿਆ ਗਿਆ ਕਿ ਜਿਮ ਅਤੇ ਵਰਜ਼ਿਸ਼ ਮਨੁੱਖੀ ਜੀਵਨ ’ਚ ਕਿੰਨਾ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਸਕੂਲ ਦੀ ਪ੍ਰਿੰਸੀਪਲ ਝਿਲਮਿਲ ਬਠਲਾ ਨੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਜ਼ਰੂਰੀ ਹੈ। ਸਰੀਰਕ ਤੰਦਰੁਸਤੀ ਨਾਲ ਹੀ ਮਨੁੱਖ ਹਰ ਖੇਤਰ ਵਿੱਚ ਅੱਗੇ ਵੱਧ ਸਕਦਾ ਹੈ।