ਪਾਬੰਦੀਸ਼ੁਦਾ ਕੈਪਸੂਲਾਂ ਸਣੇ ਵੱਖ-ਵੱਖ ਥਾਵਾਂ ਤੋਂ ਦੋ ਕਾਬੂ
ਨਸ਼ੀਲੇ ਕੈਪਸੂਲਾਂ ਸਮੇਤ ਇੱਕ
Publish Date: Wed, 29 Apr 2026 05:29 PM (IST)
Updated Date: Thu, 30 Apr 2026 04:17 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਇੱਕ ਨੂੰ ਥਾਣਾ ਜੌੜਕੀਆਂ ਪੁਲਿਸ ਨੇ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ਼ ਲੱਕੀ ਵਾਸੀ ਬਾਜੇਵਾਲਾ ਨੂੰ ਬੱਸ ਅੱਡਾ ਪਿੰਡ ਬਾਜੇਵਾਲਾ ਵਿਖੇ 2400 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ ਅਤੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਇਲਾਵਾ ਥਾਣਾ ਸਿਟੀ 2 ਮਾਨਸਾ ਪੁਲਿਸ ਦੇ ਜਾਂਚ ਅਧਿਕਾਰੀ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਨ ਵਾਸੀ ਵਾਰਡ ਨੰਬਰ. 27, ਮਾਨਸਾ ਨੂੰ 45 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ।
-25 ਲੀਟਰ ਲਾਹਣ ਸਮੇਤ ਇਕ ਕਾਬੂ
ਥਾਣਾ ਬੋਹਾ ਪੁਲਿਸ ਨੇ 25 ਲੀਟਰ ਲਾਹਣ ਸਮੇਤ ਇੱਕ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸੀ. ਸਿ. ਅਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਬੀਰਬਲ ਸਿੰਘ ਵਾਸੀ ਟਾਹਲੀਆਂ ਨੂੰ 25 ਲੀਟਰ ਲਾਹਣ ਸਮੇਤ ਕਾਬੂ ਕੀਤਾ ਹੈ।
-ਬਾਕਸ-
-ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਵੱਖ-ਵੱਖ ਥਾਵਾਂ ਤੋਂ ਦੋ ਕਾਬੂ
ਮਾਨਸਾ ਪੁਲਿਸ ਨੇ ਅਲੱਗ ਅਲੱਗ ਜਗ੍ਹਾ ਤੋਂ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐਸਆਈ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁੱਖੀ ਵਾਸੀ ਵਾਰਡ ਨੰਬਰ. 07 ਮਾਨਸਾ ਨੂੰ ਨੇੜੇ ਨਲਕੇ ਵਾਲੀ ਗਲੀ ਲੱਲੂਆਣਾ ਰੋਡ ਮਾਨਸਾ ਵਿਖੇ 20 ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਹੈ। ਇਸ ਦੇ ਇਲਾਵਾ ਥਾਣਾ ਸਦਰ ਮਾਨਸਾ ਦੇ ਜਾਂਚ ਅਧਿਕਾਰੀ ਏਐਸਆਈ ਭੋਲਾ ਸਿੰਘ ਨੇ ਦੱਸਿਆ ਹੈ ਕਿ ਮੁਲਜ਼ਮ ਰਾਮ ਕੁਮਾਰ ਵਾਸੀ ਵਾਰਡ ਨੰਬਰ. 12 ਬੁਢਲਾਡਾ ਨੂੰ 20 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।