ਸੀਪੀਆਈ ਦੇ 100 ਸਾਲਾ ਸ਼ਾਨਾਮੱਤੇ ਵਿਰਸੇ, ਦੇਸ਼ ਦੀ ਆਜ਼ਾਦੀ, ਦੇਸ਼ ਭਗਤਾਂ ਤੇ ਕੁਰਬਾਨੀਆਂ ਭਰਿਆ ਸਾਨਾ ਮੱਤਾ ਇਤਹਾਸ ਸਿੱਧ ਹੋਇਆ : ਚੌਹਾਨ
ਸੀਪੀਆਈ ਦੇ 100 ਵੀਂ ਵਰ੍ਹੇਗੰਢ ਮੌਕੇ 21 ਤੋਂ 25 ਸਤੰਬਰ ਤੱਕ ਹੋਣ
Publish Date: Thu, 18 Sep 2025 06:16 PM (IST)
Updated Date: Thu, 18 Sep 2025 06:17 PM (IST)

ਮੁਹਾਲੀ ਰੈਲੀ ’ਚ ਜ਼ਿਲ੍ਹਾ ਮਾਨਸਾ ’ਚੋਂ ਬੱਸਾਂ ਦੇ ਕਾਫ਼ਲੇ ਰਾਹੀਂ ਇੱਕ ਹਜ਼ਾਰ ਤੋਂ ਵੱਧ ਸਾਥੀ ਸ਼ਾਮਲ ਹੋਣਗੇ : ਉੱਡਤ ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਸੀਪੀਆਈ ਦੇ 100ਵੀਂ ਵਰ੍ਹੇਗੰਢ ਮੌਕੇ 21 ਤੋਂ 25 ਸਤੰਬਰ ਤੱਕ ਹੋਣ ਜਾ ਰਹੇ ਚੰਡੀਗੜ੍ਹ ਮਹਾਂ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 21 ਸਤੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸਬੰਧੀ ਪੂਰੇ ਪੰਜਾਬ ਵਿੱਚ ਉਤਸ਼ਾਹ ਜਨਕ ਰਿਪੋਰਟਾਂ ਆ ਰਹੀਆਂ ਹਨ। ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਮਾਨਸਾ ਸਬ ਡਵੀਜ਼ਨ ਮਾਨਸਾ ਦੇ ਸਕੱਤਰ ਕਾਮਰੇਡ ਰੂਪ ਸਿੰਘ ਢਿੱਲੋਂ ਤੇ ਸ਼ਹਿਰੀ ਸਕੱਤਰ ਰਤਨ ਭੋਲਾ ਦੇ ਪ੍ਰਧਾਨਗੀ ਮੰਡਲ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਸੰਬੋਧਨ ਕਰਦਿਆਂ ਪਾਰਟੀ ਦਾ 25 ਵਾਂ ਮਹਾਂ ਸੰਮੇਲਨ ਉਸ ਦੌਰ ਸਮੇਂ ਹੋ ਰਿਹਾ ਹੈ ਕਿ ਦੇਸ਼ ਹਰ ਪੱਖੋਂ ਸੰਕਟ ਸ਼ਿਕਾਰ ਹੈ, ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਮੇਂ ਦੇ ਹਾਕਮ ਮੋਦੀ ਸਰਕਾਰ ਆਪਣੇ ਸਿਆਸੀ ਮਨੋਰਥ ਲਈ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਚੰਡੀਗੜ੍ਹ ਮਹਾਂ ਸੰਮੇਲਨ ਖੱਬੀ ਲਹਿਰ ਲਈ ਲਾਹੇਵੰਦ ਸਾਬਤ ਹੋਵੇਗਾ ਤੇ ਸੀ ਪੀ ਆਈ ਆਪਣੇ ਪ੍ਰਭਾਵ ਨੂੰ ਮੁੜ ਬਹਾਲ ਕਰੇਗੀ। ਕਿਸਾਨ, ਮਜ਼ਦੂਰ, ਛੋਟਾ ਦੁਕਾਨਦਾਰ, ਨੋਜਵਾਨ, ਵਿਦਿਆਰਥੀਆਂ, ਮੁਲਾਜ਼ਮਾ ਤੇ ਔਰਤਾਂ ਦੀਆਂ ਮੰਗਾਂ ਤੇ ਕੇਂਦਰਤ ਹੋ ਸੰਘਰਸ਼ ਕਰੇਗੀ। ਰੁਜ਼ਗਾਰ, ਕਿਸਾਨ, ਮਜ਼ਦੂਰ, ਛੋਟਾ ਕਾਰੋਬਾਰੀ ਤੇ ਔਰਤਾਂ ਦੇ ਕਰਜ਼ ਮੁਆਫੀ, ਲੈਂਡ ਪੁਲਿੰਗ ਪਾਲਿਸੀ, ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਸਮੇਤ ਕਿਰਤ ਵਿਰੋਧੀ ਨੀਤੀਆਂ ਖ਼ਿਲਾਫ਼ ਆਦਿ ਮੰਗਾਂ ਤੇ ਜਾਗਰੂਕ ਕੀਤਾ ਜਾਵੇਗਾ। ਸੀਪੀਆਈ ਦਾ 100 ਸਾਲਾਂ ਸ਼ਾਨਾਮੱਤੇ ਇਤਿਹਾਸ ਦੇਸ਼ ਦੀ ਆਜ਼ਾਦੀ, ਦੇਸ਼ ਭਗਤੀ ਤੇ ਕੁਰਬਾਨੀਆਂ ਭਰਿਆ ਸਾਬਤ ਹੋਇਆ ਹੈ। ਮੀਟਿੰਗ ਮੌਕੇ ਬਾਰਸ਼ ਤੇ ਹੜ੍ਹਾਂ ਕਰਕੇ ਹਜ਼ਾਰਾਂ ਪਿੰਡਾਂ ਵਿੱਚ ਹੋਏ ਘਰਾਂ, ਫਸਲਾਂ, ਪਸ਼ੂਆਂ ਤੇ ਜਾਨੀ ਨੁਕਸਾਨ ਦੇ ਪੀੜ੍ਹਤਾਂ ਨੂੰ ਆਰਥਿਕ ਤੌਰ ਮਦਦ ਕਰਨ ਲਈ ਕੀਤੇ ਗਏ ਐਲਾਨ ਨਾ ਮਾਤਰ ਅਤੇ ਨਿਗੁਣਾ ਹੈ। ਉਨ੍ਹਾਂ ਦੀ ਅਮਲ ਵਿੱਚ ਬਾਂਹ ਫੜਨ ਦੀ ਮੰਗ ਕੀਤੀ ਗਈ। ਅੰਤ ਵਿੱਚ ਰੈਲੀ ਮੌਕੇ ਸਾਥੀਆਂ ਦੀ ਸ਼ਮੂਲੀਅਤ ਲਈ ਬੱਸਾਂ ਤੇ ਝੰਡੇ, ਫਲੈਕਸਾਂ ਆਦਿ ਦਾ ਸਰਵੇਖਣ ਕੀਤਾ ਗਿਆ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਸਮਾਓ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਦਰਸ਼ਨ ਸਿੰਘ ਮਾਨਸ਼ਾਹੀਆ, ਬੂਟਾ ਸਿੰਘ ਬਰਨਾਲਾ, ਸੁਖਦੇਵ ਸਿੰਘ ਮਾਨਸਾ, ਜਗਦੇਵ ਸਿੰਘ ਖਿਆਲਾ ਕਲਾਂ, ਕੁਲਵਿੰਦਰ ਸਿੰਘ ਪਾਸਟਰ, ਕਰਮ ਸਿੰਘ ਬੀਰ ਖ਼ੁਰਦ, ਗੁਰਜੰਟ ਸਿੰਘ ਮੱਤੀ, ਹਰਨੇਕ ਸਿੰਘ ਮਾਨਸਾ ਖੁਰਦ ਆਦਿ ਆਗੂਆਂ ਨੇ ਸੰਬੋਧਨ ਕੀਤਾ।