ਕੋਰੋਨਾ ਵਾਇਰਸ ਦੇ ਅਗਾਊਂ ਬਚਾਅ ਸਬੰਧੀ ਸਿਵਲ ਦੇ ਪੁਲਿਸ ਪ੍ਰਸ਼ਾਸਨ ਹੋਇਆ ਮੁਸਤੈਦ
ਸਮੁੱਚੇ ਸੰਸਾਰ ਅੰਦਰ ਵਿਕਰਲਾ ਰੂਪ ਧਾਰਦੇ ਜਾ ਰਹੇ ਕੋਰੋਨਾ ਵਾਇਰਸ ਦੇ ਅਗਾਊਂ ਪ੍ਰਬੰਧਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਥਾਨਕ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਮੁਸਤੈਦੀ ਵਰਤ ਰਿਹਾ ਹੈ। ਇਸ ਸਿਲਸਿਲੇ ਤਹਿਤ ਸ਼ੁੱਕਰਵਾਰ ਨੂੰ ਪਿੰਡ ਬੱਛੋਆਣਾ ਵਿਖੇ ਐੱਸਡੀਐੱਮ ਬੁਢਲਾਡਾ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਡੀ ਐੱਸਪੀ ਜਸਪਿੰਦਰ ਸਿੰਘ ਗਿੱਲ, ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜ਼ੂੂਦਗੀ 'ਚ ਸਿਹਤ ਵਿਭਾਗ ਟੀਮ ਵੱਲੋਂ ਕੀਤੀ ਗਈ ਮੋਕ ਡਰਿੱਲ ਰਾਹੀ ਕੋਰੋਨਾ ਵਾਇਸ ਦੀ ਜਾਂਚ, ਉਨ੍ਹਾਂ ਨੂੰ ਸਿਹਤ ਕੇਂਦਰ ਤੱਕ ਲੈ ਕੇ ਜਾਣ ਤੇ ਇਸ ਤੋਂ ਬਚਾਅ ਲਈ ਜ਼ਰੂਰੀ ਉਪਾਅ ਦੱਸੇ ਗਏ ।
Publish Date: Fri, 13 Mar 2020 06:05 PM (IST)
Updated Date: Fri, 13 Mar 2020 06:05 PM (IST)
ਚਤਰ ਸਿੰਘ, ਬੁਢਲਾਡਾ : ਸਮੁੱਚੇ ਸੰਸਾਰ ਅੰਦਰ ਵਿਕਰਲਾ ਰੂਪ ਧਾਰਦੇ ਜਾ ਰਹੇ ਕੋਰੋਨਾ ਵਾਇਰਸ ਦੇ ਅਗਾਊਂ ਪ੍ਰਬੰਧਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਥਾਨਕ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਮੁਸਤੈਦੀ ਵਰਤ ਰਿਹਾ ਹੈ।
ਇਸ ਸਿਲਸਿਲੇ ਤਹਿਤ ਸ਼ੁੱਕਰਵਾਰ ਨੂੰ ਪਿੰਡ ਬੱਛੋਆਣਾ ਵਿਖੇ ਐੱਸਡੀਐੱਮ ਬੁਢਲਾਡਾ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਡੀ ਐੱਸਪੀ ਜਸਪਿੰਦਰ ਸਿੰਘ ਗਿੱਲ, ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜ਼ੂੂਦਗੀ 'ਚ ਸਿਹਤ ਵਿਭਾਗ ਟੀਮ ਵੱਲੋਂ ਕੀਤੀ ਗਈ ਮੋਕ ਡਰਿੱਲ ਰਾਹੀ ਕੋਰੋਨਾ ਵਾਇਸ ਦੀ ਜਾਂਚ, ਉਨ੍ਹਾਂ ਨੂੰ ਸਿਹਤ ਕੇਂਦਰ ਤੱਕ ਲੈ ਕੇ ਜਾਣ ਤੇ ਇਸ ਤੋਂ ਬਚਾਅ ਲਈ ਜ਼ਰੂਰੀ ਉਪਾਅ ਦੱਸੇ ਗਏ ।
ਡਾ: ਸ਼ਤੋਸ਼ ਭਾਰਤੀ ਜ਼ਿਲ੍ਹਾ ਅਪੀਡੋਮੋਲਾਜਿਸਟ ਨੇ ਦੱਸਿਆ ਕਿ ਕੋਰਨਾਂ ਵਾਇਰਸ-19 ਸਬੰਧੀ ਅੱਜ ਵਿਭਾਗ ਵੱਲੋਂ ਗਠਿਤ ਰੈਪਿਡ ਰਸਪਾਂਸ ਟੀਮ ਜਿਸ 'ਚ ਡਾ. ਅਨਸ਼ਿਪਾਲ, ਫਾਰਮੇਸੀ ਅਫਸਰ ਮਹਿੰਦਰਪਾਲ ਸਿੰਗਲਾ, ਸਿਹਤ ਸੁਪਰਵਾਇਜਰ ਭੁਪਿੰਦਰ ਸਿਮਘ, ਮੰਗਲ ਸਿੰਘ, ਉਜਾਗਰ ਸਿੰਘ, ਗੁਰਜੰਟ ਸਿੰਘ, ਪ੍ਰਮੋਦ ਕੁਮਾਰ ਸ਼ਾਮਲ ਸਨ ਨੇ ਪਿੰਡ ਦੇ ਵੱਖ-ਵੱਖ ਮਰੀਜ਼ਾਂ ਸਬੰਧੀ ਇਹ ਅਗਾਊਂ ਬਚਾਅ ਲਈ ਮੋਕ ਡਿੱਲ ਕੀਤੀ ਗਈ। ਲੋਕਾਂ ਨੂੰ ਇਸ ਖ਼ਤਰਨਾਕ ਵਾਇਰਸ ਤੋਂ ਬਚਣ ਦੇ ਉਪਾਅ ਦੱਸਦਿਆਂ ਡਾ. ਭਾਰਤੀ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਚੇਤਨ ਪ੍ਰਕਾਸ਼ ਨੇ ਕਿਹਾ ਕਿ ਕਿਸੇ ਨੂੰ ਵੀ ਲਗਾਤਾਰ ਕਈ ਦਿਨ ਖਾਂਸੀ ਅਤੇ ਸਾਹ ਲੈਣ 'ਚ ਤਕਲੀਫ਼ ਵਰਗੀ ਮੁਸ਼ਕਿਲ ਪੇਸ਼ ਆ ਰਹੀ ਹੋਵੇ ਤਾਂ ਮਰੀਜ਼ ਨੂੰ ਤੁਰੰਤ ਨੇੜਲੇ ਹਸਪਤਾਲ ਵਿਖੇ ਲਿਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਬੀਡੀਪੀਓ ਭਗਵੰਤ ਕੌਰ, ਲੈਕਚਰਾਰ ਮੱਖਣ ਸਿੰਘ, ਪਿੰਡ ਦੀ ਪੰਚਾਇਤ ਤੇ ਮੋਹਤਬਰ ਵਿਅਕਤੀ ਮੌਜ਼ੂਦ ਸਨ।