ਆਈਟੀਆਈ ਰੋਡ ਦੇ ਡਿਵਾਈਡਰ ‘ਤੇ ਚੜ੍ਹਿਆ ਟਰੱਕ
ਬੁਢਲਾਡਾ ਦੇ ਆਈਟੀਆਈ ਰੋਡ
Publish Date: Wed, 29 Apr 2026 06:50 PM (IST)
Updated Date: Thu, 30 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ਦੇ ਆਈਟੀਆਈ ਰੋਡ ‘ਤੇ ਸਵੇਰੇ 4 ਵਜੇ ਡਿਵਾਈਡਰ ਤੇ ਇਕ ਟਰੱਕ ਡਿਵਾਈਡਰ ’ਤੇ ਚੜ੍ਹ ਗਿਆ। ਇਸ ਨਾਲ ਟਰੱਕ ਦਾ ਕਾਫ਼ੀ ਆਰਥਿਕ ਨੁਕਸਾਨ ਹੋ ਗਿਆ ਹੈ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੱਸਿਆ ਜਾ ਰਿਹਾ ਹੈ ਕਿ ਗੱਲਤ ਸਾਈਡ ਤੋਂ ਆ ਰਹੀ ਕਾਰ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਇੱਕ ਕਾਰ ਨੂੰ ਬਚਾਉਣ ਲਈ ਟਰੱਕ ਚਾਲਕ ਨੂੰ ਦੂਸਰੇ ਪਾਸੇ ਮੋੜਨਾ ਪਿਆ ਤੇ ਇਹ ਡਿਵਾਈਡਰ ’ਤੇ ਚੜ੍ਹ ਗਿਆ। ਲੋਕਾਂ ਨੇ ਮੰਗ ਕੀਤੀ ਕਿ ਸਪੀਡ ਬ੍ਰੇਕਰ ਬਣਨੇ ਚਾਹੀਦੇ ਹਨ।