ਭਾਜਪਾ ਨੇ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲਿਆਂਦਾ : ਗੋਮਾ ਰਾਮ
ਜਿਸ ਵੇਲੇ ਦੀ ਭਾਰਤ ਵਿੱਚ ਭਾਜਪਾ ਦੀ
Publish Date: Sun, 26 Apr 2026 06:28 PM (IST)
Updated Date: Mon, 27 Apr 2026 04:14 AM (IST)

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਜਿਸ ਵੇਲੇ ਦੀ ਭਾਰਤ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ। ਉਸ ਵੇਲੇ ਦਾ ਭਾਰਤ ਦੁਨੀਆ ਵਿੱਚ ਨੰਬਰ. 1 ਦੇਸ਼ ਬਣਦਾ ਜਾ ਰਿਹਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦਾ ਹਰ ਵਰਗ ਖੁਸ਼ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੋਮਾ ਰਾਮ ਨੇ ਪਿੰਡ ਕੋਟਧਰਮੂ ਵਿਖੇ ਇੱਕ ਸਮਾਗਮ ਦੌਰਾਨ ਕੀਤਾ। ਜ਼ਿਲ੍ਹਾ ਮਾਨਸਾ ਦੇ ਹਲਕਾ ਸਰਦੂਲਗੜ੍ਹ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ ਟ੍ਰੇਨਿੰਗ ਮਹਾਂ ਅਭਿਆਨ 2026 ਪਾਰਟੀ ਦੇ ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ। ਇਸ ਅਭਿਆਨ ਵਿੱਚ ਜ਼ਿਲ੍ਹੇ ਦੇ ਪ੍ਰਧਾਨ ਗੋਮਾ ਰਾਮ ਪੂਨੀਆ ਦੀ ਅਗਵਾਈ ਵਿੱਚ ਅਤੇ ਜ਼ਿਲ੍ਹੇ ਮੀਤ ਪ੍ਰਧਾਨ ਰਾਮ ਚੰਦਰ ਕੜਵਾਸਰਾ ਅਤੇ ਹਲਕਾ ਸਰਦੂਲਗੜ੍ਹ ਦੇ ਜਰਨਲ ਸੈਕਟਰੀ ਜਸਪ੍ਰੀਤ ਸਿੰਘ ਬੁਰਜ ਤੇ ਸਾਰੇ ਸਰਕਲ ਪ੍ਰਧਾਨ ਜੈਪਾਲ ਖੈਰਾ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਕੋਟੜਾ, ਪਵਨ ਕੁਮਰ ਸ਼ਰਮਾ, ਰਾਜੂ ਨੰਗਲ ਕਲਾਂ ਅਤੇ ਹਰਦੀਪ ਸਿੰਘ ਕਾਕਾ ਅਤੇ ਜ਼ਿਲ੍ਹਾ ਮਾਨਸਾ ਯੂਥ ਪ੍ਰਧਾਨ ਗੁਰਚਰਨ ਸਿੰਘ, ਸੈਕਟਰੀ ਐਡਵੋਕੇਟ ਰਘਵੀਰ ਸਿੰਘ ਬਹਿਣੀਵਾਲ, ਜ਼ਿਲ੍ਹਾ ਜਰਨਲ ਸੈਕਟਰੀ ਗਗਨਦੀਪ ਸ਼ਰਮਾ, ਜ਼ਿਲ੍ਹਾ ਕਿਸਾਨ ਮੋਰਚਾ ਪ੍ਰਧਾਨ ਨਿਰਮਲ ਸਿੰਘ ਤੇ ਅਤੇ ਸਟੇਟ ਮੈਂਬਰ ਸਤੀਸ਼ ਗੋਇਲ ਨੇ ਜੋਤੀ ਪ੍ਰਜੈਂਟ ਕਰਕੇ ਅਤੇ ਬੰਦੇ ਮਾਤਰਮ ਦੇ ਨਾਲ ਇਸ ਅਭਿਆਨ ਨੂੰ ਸ਼ੁਰੂ ਕੀਤਾ ਅਤੇ ਸਾਰੇ ਵਰਕਰਾਂ ਨੇ ਹਿੱਸਾ ਲਿਆ ਅਤੇ ਕੈਂਪ ਨੂੰ ਸਫਲਤਾ ਪੂਰਵਕ ਪੂਰਨ ਕੀਤਾ।